14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ 'ਪੀ. ਐਮ. ਸ੍ਰੀ ਯੋਜਨਾ' ਤਹਿਤ ਗਤੀਵਿਧੀਆਂ ਦਾ ਨਿਰੀਖਣ

ਅਜੀਤ ਡੈਸਕ 20-11-2025
ਮਲਸੀਆਂ, 19 ਨਵੰਬਰ (ਸੁਖਦੀਪ ਸਿੰਘ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਜਲੰਧਰ) ਵਿਖੇ ਮਨਿਸਟਰੀ ਆਫ਼ ਐਜੂਕੇਸ਼ਨ ਭਾਰਤ ਸਰਕਾਰ ਦੇ ਅਧਿਕਾਰੀਆਂ ਵਲੋਂ ਪੀ.ਐਮ. ਸ੍ਰੀ ਯੋਜਨਾ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਅਜੇ ਕੁਮਾਰ ਡਿਪਟੀ ਡਾਇਰੈਕਟਰ ਭਾਰਤ ਸਰਕਾਰ, ਰਾਜਾ ਪੰਡਿਤ ਸਲਾਹਕਾਰ ਭਾਰਤ ਸਰਕਾਰ, ਮਨੋਜ ਪੁਸ਼ਕਰਨ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਪੰਜਾਬ, ਰਾਜੀਵ ਜੋਸ਼ੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਉਚੇਚੇ ਤੌਰ 'ਤੇ ਪਹੁੰਚੇ | ਵਿਦਿਆਲਿਆ 'ਚ ਨਵੇਂ ਸ਼ੁਰੂ ਹੋਏ ਐਨ.ਸੀ.ਸੀ. ਬੈਂਡ ਨਾਲ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਅਰੁਣ ਕੁਮਾਰ ਨੇ ਅਧਿਕਾਰੀਆਂ ਨੂੰ ਜੀ ਆਇਆ ਆਖਿਆ ਅਤੇ ਸਟਾਫ਼ ਸਮੇਤ ਵਿਦਿਆਲਿਆ ਦੇ ਵੱਖ-ਵੱਖ ਹਿੱਸਿਆਂ ਦਾ ਅਧਿਕਾਰੀਆਂ ਨੂੰ ਦੌਰਾ ਕਰਵਾਇਆ | ਅਧਿਕਾਰੀਆਂ ਵਲੋਂ ਵਿਦਿਆਲਿਆ 'ਚ ਐਨ.ਸੀ.ਸੀ., ਖੇਡਾਂ, ਕੱਥਕ, ਯੋਗਾ, ਵਿਗਿਆਨ, ਭੰਗੜਾ, ਸਾਜੋ-ਸਮਾਨ, ਸਵੈ-ਰੱਖਿਆ, ਸਮਾਜਿਕ ਵਿਗਿਆਨ ਆਦਿ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਂਚ ਕੀਤੀ ਗਈ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸਦਾ ਵੀ ਅਧਿਕਾਰੀਆਂ ਨੇ ਨਿਰੀਖਣ ਕੀਤਾ ਅਤੇ ਪੂਰਨ ਤਸੱਲੀ ਪ੍ਰਗਟਾਈ ਤੇ ਪਿ੍ੰਸੀਪਲ ਸਮੇਤ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਦਿਆਲਿਆ ਦੇ ਪੀ.ਐਮ. ਸ੍ਰੀ ਇੰਚਾਰਜ ਮਨੋਜ ਕੁਮਾਰ, ਐਨ.ਸੀ.ਸੀ. ਚੀਫ਼ ਅਫ਼ਸਰ ਵਿਨੇ ਕੁਮਾਰ ਧਨੋਰੀਆ ਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਪੀੜਤ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ-ਬਾਬਾ ਗੋਰਾ ਸਿੰਘ ਖ਼ਾਲਸਾ ਅਗਲੀ ਖ਼ਬਰ ਸਮਰਾਟ ਜਾਦੂਗਰ ਸੰਦੀਪ ਸ਼ਰਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।