14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪੀੜਤ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ-ਬਾਬਾ ਗੋਰਾ ਸਿੰਘ ਖ਼ਾਲਸਾ

ਅਜੀਤ ਡੈਸਕ 20-11-2025
ਸ਼ਾਹਕੋਟ, 19 ਨਵੰਬਰ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਕਾਕੜਾ ਕਲਾਂ ਵਿਖੇ ਕੁਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ 9 ਸਾਲ ਤੋਂ ਇਸ ਪਿੰਡ 'ਚ 18 ਏਕੜ ਜ਼ਮੀਨ ਵਾਹ ਰਹੇ ਹਾਂ, ਜੋ ਕਿ ਧੱਕੇ ਨਾਲ ਸਾਡੇ ਕੋਲੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅੱਜ ਜਥੇਦਾਰ ਬਾਬਾ ਚੜ੍ਹਤ ਸਿੰਘ ਅਰਬਾਂ-ਖਰਬਾਂ ਤਰਨਾਦਲ ਦੀਆਂ ਫ਼ੌਜਾਂ ਜਥੇਦਾਰ ਬਾਬਾ ਗੋਰਾ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਾਨੂੰ ਇਨਸਾਫ ਦਿਵਾਉਣ ਲਈ ਪਹੁੰਚੀਆਂ ਹਨ | ਇਸ ਮੌਕੇ ਬਾਬਾ ਗੋਰਾ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਇੱਕ ਗਰੀਬ ਪਰਿਵਾਰ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਬਾਬਾ ਜੀ ਦੇ ਹੁਕਮਾਂ 'ਤੇ ਪਿੰਡ ਕਾਕੜਾ ਕਲਾਂ ਵਿਖੇ ਪਹੁੰਚੇ ਹਾਂ | ਸਾਡੇ ਕੁੱਝ ਸਿੰਘ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਆਏ ਹਨ ਤੇ ਅਧਿਕਾਰੀਆਂ ਨੇ ਕੱਲ੍ਹ ਦਾ ਸਮਾਂ ਰੱਖ ਕੇ ਉਕਤ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਇਸ ਜ਼ਮੀਨ 'ਤੇ ਡੇਰਾ ਲਾ ਕੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ | ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਪੀੜਤ ਪਰਿਵਾਰ ਨੂੰ ਧਮਕੀਆਂ ਦੇਣੀਆਂ ਬੰਦ ਕਰਨ, ਨਹੀਂ ਤਾਂ ਨਿਹੰਗ ਜਥੇਬੰਦੀਆਂ ਤਿੱਖੇ ਐਕਸ਼ਨ ਲੈਣ ਲਈ ਵੀ ਮਜ਼ਬੂਰ ਹੋ ਸਕਦੀਆਂ ਹਨ | ਇਸ ਮੌਕੇ ਬਾਬਾ ਮਹਿਤਾਬ ਸਿੰਘ ਖ਼ਾਲਸਾ, ਜਥੇਦਾਰ ਬਾਬਾ ਲੱਛਾ ਸਿੰਘ, ਬਾਬਾ ਫੁੰਮਣ ਸਿੰਘ, ਬਾਬਾ ਹਰਮਨ ਸਿੰਘ, ਜਥੇਦਾਰ ਬਾਬਾ ਲਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਮ.ਡੀ. ਦਯਾਨੰਦ ਮਾਡਲ ਸਕੂਲ ਵਿਖੇ ਸਾਲਾਨਾ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ 'ਪੀ. ਐਮ. ਸ੍ਰੀ ਯੋਜਨਾ' ਤਹਿਤ ਗਤੀਵਿਧੀਆਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।