14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਮਰਾਟ ਜਾਦੂਗਰ ਸੰਦੀਪ ਸ਼ਰਮਾ ਦਾ ਸਨਮਾਨ

ਅਜੀਤ ਡੈਸਕ 20-11-2025
ਲੋਹੀਆਂ ਖਾਸ, 19 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਪ੍ਰਸਿੱਧ ਸਮਰਾਟ ਜਾਦੂਗਰ ਸੰਦੀਪ ਸ਼ਰਮਾ ਦਾ ਅੰਮਿ੍ਤਸਰ ਵਿਖੇ ਬੀਤੇ ਦਿਨੀਂ ਵਿਸ਼ੇਸ਼ ਸਨਮਾਨ ਕੀਤਾ ਗਿਆ |
ਇਸ ਸਬੰਧੀ ਆਪਣੇ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਸਮਰਾਟ ਸੰਦੀਪ ਸ਼ਰਮਾ ਜਾਦੂਗਰ ਨੇ ਦੱਸਿਆ ਕਿ 'ਰਾਣੀ ਪੰਜਾਬ ਦੀ' ਪ੍ਰੋਗਰਾਮ ਜੋ ਕਿ ਅੰਮਿ੍ਤਸਰ ਦੇ ਆਰਟ ਗੈਲਰੀ ਆਰਡੀਟੋਰੀਅਮ ਵਿਖੇ ਕਰਵਾਇਆ ਗਿਆ ਸੀ, ਜਿਸ ਵਿੱਚ ਸਾਡੀ ਵਿਰਾਸਤ ਆਰਟ ਐਂਡ ਕਲਚਰਲ ਸੁਸਾਇਟੀ ਪੰਜਾਬ ਵਲੋਂ ਪੁਰਾਣੇ ਪੰਜਾਬੀ ਸੱਭਿਆਚਾਰਕ ਵਿਰਸੇ ਅਤੇ ਪਹਿਰਾਵੇ ਨਾਲ ਸੰਬੰਧਿਤ ਰੈਂਪ ਸ਼ੋ ਕਰਵਾਇਆ ਗਿਆ ਸੀ ਅਤੇ ਇਸੇ ਸਮਾਗਮ 'ਚ ਮੈਨੂੰ ਵਿਸ਼ੇਸ਼ ਮਹਿਮਾਨ ਦੇ ਤÏਰ 'ਤੇ ਬੁਲਾਇਆ ਗਿਆ ਸੀ | ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ (ਸਾਬਕਾ ਮੰਤਰੀ) ਸਮੇਤ ਸਾਰਿਆਂ ਵਲੋਂ ਸਮਰਾਟ ਸੰਦੀਪ ਸ਼ਰਮਾ ਦੇ ਜਾਦੂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |
ਇਸ ਮੌਕੇ ਪ੍ਰਬੰਧਕਾਂ ਹਰਪ੍ਰੀਤ ਸਿੰਘ ਐਡਵੋਕੇਟ, ਕਮੇਡੀ ਕਿੰਗ ਸੁਰਿੰਦਰ ਫ਼ਰਿਸ਼ਤਾ (ਘੁੱਲੇ ਸ਼ਾਹ ਜੀ), ਮਿਸ ਪਾਰੁਲ, ਲੈਕਚਰਾਰ ਮੈਡਮ ਸੁਖਵਿੰਦਰ ਕÏਰ ਪੰਜਾਬੀ ਫਿਲਮ ਅਦਾਕਾਰਾ ਅਤੇ ਇੰਟਰਨੈਸ਼ਨਲ ਅਥਲੀਟ¢ ਪੰਜਾਬੀ ਫਿਲਮ ਅਦਾਕਾਰਾ ਰਾਜਵੰਤ ਕÏਰ ਸਮੇਤ ਹੋਰ ਪਤਵੰਤੇ ਅਤੇ ਦਰਸ਼ਕ ਹਾਜ਼ਰ ਸਨ |
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ 'ਪੀ. ਐਮ. ਸ੍ਰੀ ਯੋਜਨਾ' ਤਹਿਤ ਗਤੀਵਿਧੀਆਂ ਦਾ ਨਿਰੀਖਣ ਅਗਲੀ ਖ਼ਬਰ 350 ਸਾਲਾ ਸ਼ਤਾਬਦੀ ਸਮਾਗਮਾਂ ਸੰਬੰਧੀ ਧਾਰਮਿਕ ਸਮਾਗਮ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।