21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਇੰਡੋ ਸਵਿਸ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਐਜੂਕੇਸ਼ਨਲ ਟਰਿੱਪ ਦਾ ਮਾਣਿਆ ਅਨੰਦ

ਅਜੀਤ ਡੈਸਕ 19-11-2025
ਨਕੋਦਰ, 18 ਨਵੰਬਰ (ਗੁਰਵਿੰਦਰ ਸਿੰਘ)-ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਨੰਨ੍ਹੇ- ਮੁੰਨੇ ਬੱਚਿਆਂ ਨੇ ਐਜੂਕੇਸ਼ਨਲ ਟਰਿੱਪ ਦੇ ਦੌਰਾਨ ਜਲੰਧਰ ਕੂਰੋ ਮਾਲ਼ ਵਿਖੇ ਸਥਿਤ ਫਨ ਜ਼ੋਨ ਦਾ ਖ਼ੂਬ ਆਨੰਦ ਮਾਣਿਆ | ਇਹ ਟਰਿੱਪ ਪ੍ਰੀ-ਨਰਸਰੀ ਤੋਂ ਲੈ ਕੇ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸੀ | ਬੱਚਿਆਂ ਨੇ ਇਸ ਟਰਿੱਪ ਦੌਰਾਨ ਖੇਡ-ਖੇਡ ਵਿੱਚ ਸਿੱਖਣ ਦੇ ਸੁਨਿਹਰੇ ਪਲ ਬਿਤਾਏ ਅਤੇ ਵੱਖ-ਵੱਖ ਗੇਮਾਂ, ਰਾਈਡਾਂ ਅਤੇ ਮਨੋਰੰਜਨਾਤਮਕ ਗਤੀਵਿਧੀਆਂ ਦਾ ਪੂਰਾ ਆਨੰਦ ਲਿਆ | ਸਕੂਲ ਪਿ੍ੰਸੀਪਲ ਪੰਕਜ ਸ਼ਰਮਾ ਨੇ ਇਸ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ ਰਹਿ ਜਾਣੀ ਚਾਹੀਦੀ | ਇਸ ਤਰ੍ਹਾਂ ਦੇ ਐਜ਼ੂਕੇਸ਼ਨਲ ਟੂਰ ਬੱਚਿਆਂ ਨੂੰ ਨਵੀਂ ਤਜ਼ਰਬੇਕਾਰੀ ਦੁਨੀਆ ਨਾਲ ਜੋੜਦੇ ਹਨ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਮੈਡਮ ਜਯੋਤੀ ਸ਼ਰਮਾ ਅਤੇ ਐੱਮ.ਡੀ ਸ਼ਿਵਮ ਸ਼ਰਮਾ ਨੇ ਇਸ ਟਰਿੱਪ ਦੇ ਸੰਬੰਧ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਕੂਲ ਦਾ ਉਦੇਸ਼ ਹਮੇਸ਼ਾ ਇਹੀ ਰਹਿੰਦਾ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਅਤੇ ਸਿੱਖਿਆਪ੍ਰਦ ਵਾਤਾਵਰਣ ਵਿੱਚ ਵਧੀਆ ਸਿੱਖਣ ਦੇ ਮੌਕੇ ਮਿਲਣ |
ਪਿਛਲੀ ਖ਼ਬਰ ਸਰਪੰਚ ਪਵਨਦੀਪ ਕੌਰ ਥਿੰਦ ਤੇ ਸੋਨੂੰ ਕਿਲੀ ਨੇ ਸ਼ੇਰੋਵਾਲੀਆ ਦੇ ਗ੍ਰਹਿ ਪਹੁੰਚ ਕੇ ਦਿੱਤੀ ਵਧਾਈ ਅਗਲੀ ਖ਼ਬਰ ਕਵਿੱਤਰੀ ਜਸਪ੍ਰੀਤ ਕੌਰ ਦਾ ਕਾਵਿ-ਸੰਗ੍ਰਹਿ 'ਵਜੂਦ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।