ਜੰਡਿਆਲਾ ਮੰਜਕੀ, 18 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੀ ਉਭਰ ਰਹੀ ਕਾਵਿਤਰੀ ਜਸਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ 'ਵਜੂਦ' ਲੋਕ ਅਰਪਣ ਕੀਤਾ ਗਿਆ | ਪੰਜਾਬ ਦੇ ਇਤਿਹਾਸਕ ਨਗਰ ਬੰਡਾਲਾ ਦੀ ਜੰਮਪਲ ਅਤੇ ਪੰਜਾਬੀ ਸਾਹਿਤਕ ਖੇਤਰ ਵਿਚ ਨਵੇਂ ਪੈਰ ਧਰਨ ਵਾਲੀ ਕਵਿੱਤਰੀ ਜਸਪ੍ਰੀਤ ਕੌਰ ਦੀ ਵਜੂਦ ਨਾਮੀਂ ਕਿਤਾਬ 'ਚ ਆਰਥਿਕਤਾ, ਗਰੀਬੀ ਅਤੇ ਲੋਕ ਮਸਲਿਆਂ ਨਾਲ ਸੰਬੰਧਿਤ ਅਰਥ ਭਰਪੂਰ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਕਿਤਾਬ ਜਾਰੀ ਕਰਨ ਸਮੇਂ ਜਮਹੂਰੀ ਲਹਿਰ ਦੇ ਆਗੂ ਮਾਸਟਰ ਹਰਕੰਵਲ ਸਿੰਘ, ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ,ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ,ਗੁਰਦੀਪ ਸਿੰਘ ਬਾਜਵਾ, ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਦੌੜਕਾ, ਗੁਰਬਿੰਦਰ ਸਿੰਘ ਸਸਕੌਰ, ਕਰਨੈਲ ਫਿਲੋਰ, ਗੁਰਪ੍ਰੀਤ ਸਿੰਘ ਅੰਮੀਵਾਲ, ਕੁਲਦੀਪ ਸਿੰਘ ਪੁਰੋਵਾਲ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਜ਼ਿਲ੍ਹਾ ਸਕੱਤਰ ਮੈਡਮ ਸੁਰਿੰਦਰ ਕੌਰ ਸਹੋਤਾ, ਸਰਪੰਚ ਮਨਜੀਤ ਕੌਰ ਅਕਲਪੁਰ, ਅਜਮੇਰ ਢੇਸੀ ਆਦਿ ਹਾਜ਼ਰ ਸਨ |