21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪੁੱਤ ਨੂੰ 10 ਸਾਲ ਦੀ ਕੈਦ, ਨੂੰਹ ਬਰੀ

ਅਜੀਤ ਡੈਸਕ 19-11-2025
ਜਲੰਧਰ, 18 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਆਪਣੀ ਮਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪੁੱਤ ਮੰਗਲ ਸਿੰਘ ਪੁੱਤਰ ਸਵਰਗੀ ਰੇਸ਼ਮ ਸਿੰਘ ਵਾਸੀ ਚੱਕ ਵੇਂਡਲ, ਥਾਣਾ ਸਦਰ, ਕਪੂਰਥਲਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖ਼ਿਲਾਫ਼ 10 ਨਵੰਬਰ 2021 ਨੂੰ ਥਾਣਾ ਸਦਰ ਨਕੋਦਰ ਵਿਖੇ ਦੋਸ਼ੀ ਦੀ ਭੈਣ ਅਤੇ ਮਿ੍ਤਕ ਜੋਗਿੰਦਰ ਕੌਰ ਦੀ ਲੜਕੀ ਸੁਖਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਹੇਠੀਆਂ, ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਇਸੇ ਕੇਸ 'ਚ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਦੋਸ਼ੀ ਦੀ ਪਤਨੀ ਜੋ ਕਿ ਮਿ੍ਤਕਾ ਦੀ ਨੂੰ ਹ ਸੀ ਕਸ਼ਮੀਰ ਕੌਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸੇ ਕੇਸ 'ਚ ਇੱਕ ਹੋਰ ਨਾਮਜ਼ਦ ਮਨਦੀਪ ਸਿੰਘ ਉਰਫ਼ ਨਿੱਕੂ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ, ਉੱਪਲ ਜਾਗੀਰ, ਥਾਣਾ ਨੂਰਮਹਿਲ ਜੋ ਕਿ ਦੋਸ਼ੀ ਦਾ ਸਾਲਾ ਸੀ ਦੀ ਕੇਸ ਦੌਰਾਨ ਮੌਤ ਹੋ ਚੁੱਕੀ ਹੈ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਹ 4 ਭੈਣਾਂ ਹਨ ਤੇ ਉਸ ਦਾ ਭਰਾ ਮੰਗਲ ਸਿੰਘ ਜਿਸ ਦਾ ਵਿਆਹ ਕਸ਼ਮੀਰ ਕੌਰ ਨਾਲ ਹੋਇਆ ਸੀ ਆਪਣੀ ਪਤਨੀ ਅਤੇ ਸਾਲੇ ਨਾਲ ਮਿਲ ਕੇ ਉਸ ਦੇ ਪਿਤਾ ਰੇਸ਼ਮ ਸਿੰਘ ਨੂੰ ਸਾਰੀ ਜ਼ਮੀਨ ਉਸ ਦੇ ਨਾਂਅ ਕਰਨ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇੱਕ ਦਿਨ ਮੰਗਲ ਸਿੰਘ ਨੇ ਧੋਖੇ ਨਾਲ ਇਹ ਜ਼ਮੀਨ ਆਪਣੇ ਪਿਤਾ ਤੋਂ ਆਪਣੇ ਨਾਂਅ 'ਤੇ ਕਰਵਾ ਲਈ | ਜਦੋਂ ਉਸ ਦੇ ਪਿਤਾ ਰੇਸ਼ਮ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਅਦਾਲਤ 'ਚ ਕੇਸ ਕਰ ਦਿੱਤਾ, ਪਰ ਦੋ ਤਿੰਨ ਸਾਲ ਬਾਅਦ ਉਸ ਦੇ ਪਿਤਾ ਰੇਸ਼ਮ ਸਿੰਘ ਦੀ ਮੌਤ ਹੋ ਗਈ ਤੇ ਇਹ ਕੇਸ ਉਸ ਦੀ ਮਾਂ ਜੋਗਿੰਦਰ ਕੌਰ ਵੇਖਣ ਲੱਗੀ ਤੇ ਮੇਰਾ ਭਰਾ ਮੰਗਲ ਸਿੰਘ, ਕਸ਼ਮੀਰ ਕੌਰ ਅਤੇ ਮਨਦੀਪ ਸਿੰਘ ਉਸ ਨੂੰ ਘਰ ਖ਼ਾਲੀ ਕਰਨ ਅਤੇ ਕੇਸ ਦੀ ਪੈਰਵੀ ਨਾ ਕਰਨ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਜਿਸ ਤੋਂ ਤੰਗ ਆ ਕੇ ਦੋਸ਼ੀ ਦੀ ਮਾਂ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਜਿਸ ਤੋਂ ਬਾਅਦ ਦੋਸ਼ੀ ਦੀ ਭੈਣ ਨੇ ਇਹ ਕੇਸ ਕਰਵਾਇਆ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਮੰਗਲ ਸਿੰਘ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ ਨੌਜਵਾਨ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਸਲੇਮਪੁਰ 'ਚ ਸਟਰੀਟ ਡÏਗਜ਼ ਦੇ ਪਿੱਲੇ ਗ਼ਾਇਬ ਹੋਣ 'ਤੇ ਤਣਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।