ਜਲੰਧਰ, 18 ਨਵੰਬਰ (ਸ਼ੈਲੀ)-ਜਲੰਧਰ ਦੇ ਭਾਰਗੋ ਕੈਂਪ ਵਿਚ ਪੈਂਦੇ ਸੁਰਾਜ ਗੰਜ ਵਿਚ ਇਕ ਨÏਜਵਾਨ ਨੇ ਆਪਣੇ ਘਰ ਦੇ ਉਪਰ ਵਾਲੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ¢ ਮਿ੍ਤਕ ਦੀ ਪਛਾਣ ਅਮਨਦੀਪ ਉਰਫ ਮੱਖਣ (ਕਰੀਬ 20) ਪੁੱਤਰ ਵਰਿੰਦਰ ਕੁਮਾਰ ਵਜੋਂ ਹੋਈ ਹੈ¢ ਸੂਚਨਾ ਮਿਲਣ 'ਤੇ ਥਾਣਾ ਭਾਰਗੋ ਕੈਂਪ ਦੇ ਏ.ਐਸ.ਆਈ. ਪ੍ਰਵੀਨ ਕੁਮਾਰ ਮÏਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ¢ ਜਾਣਕਾਰੀ ਅਨੁਸਾਰ ਮਿ੍ਤਕ ਅਮਨਦੀਪ ਦੋ ਭੈਣਾਂ ਦਾ ਇਕ ਭਰਾ ਸੀ ¢ ਮਿ੍ਤਕ ਦਾ ਪਿਤਾ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਘਟਨਾ ਮÏਕੇ ਉਸ ਦੀ ਇਕ ਭੈਣ ਅਤੇ ਮਾਂ ਕੰਮ 'ਤੇ ਸੀ ਅਤੇ ਉਸ ਦੀ ਛੋਟੀ ਭੈਣ ਜਦੋਂ ਕਰੀਬ ਸਾਡੇ ਚਾਰ ਵਜੇ ਟਿਊਸ਼ਨ ਪੜ੍ਹਕੇ ਵਾਪਸ ਆਈ ਤਾਂ ਉਸ ਨੇ ਗੇਟ ਖੜ੍ਹਕਾਇਆ, ਜਦੋਂ ਅਮਨਦੀਪ ਵਲੋਂ ਗੇਟ ਨਾ ਖੋਲਿ੍ਹਆ ਗਿਆ ਤਾਂ ਉਸ ਨੇ ਆਸ ਪਾਸ ਲੋਕਾਂ ਨੂੰ ਦੱਸਿਆ ਜਿਸ ਤੋਂ ਬਾਅਦ ਲੋਕਾਂ ਨੇ ਅਮਨਦੀਪ ਦੇ ਘਰ ਦੇ ਸਾਹਮਣੇ ਘਰ ਦੀ ਛੱਤ ਰਾਹੀਂ ਪÏੜੀ ਲਗਾ ਕੇ ਅਮਨਦੀਪ ਦੇ ਘਰ ਦੇ ਉਪਰ ਵਾਲੇ ਕਮਰੇ ਦੀ ਖਿੜਕੀ ਖੋਲ੍ਹੀ ਤਾਂ ਦੇਖਿਆ ਕਿ ਅਮਨਦੀਪ ਉਰਫ ਮਖਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ¢ ਮÏਕੇ 'ਤੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ¢ ਮਿ੍ਤਕ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਗਾਇਆ ਕਿ ਅਮਨ ਦੀ ਇਕ ਕੁੜੀ ਨਾਲ ਮੰਗਣੀ ਹੋਈ ਸੀ ਅਤੇ ਉਸ ਕੁੜੀ ਨੇ ਹੁਣ ਵਿਆਹ ਤੋਂ ਇਨਕਾਰ ਕਰ ਦਿਤਾ ਸੀ ਜਿਸ ਦੇ ਚਲਦੇ ਅਮਨਦੀਪ ਨੇ ਇਹ ਕਦਮ ਚੱੁਕਿਆ¢ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਪਹਿਲਾਂ ਅਮਨਦੀਪ ਨੇ ਇਕ ਵੀਡਿਓ ਵੀ ਬਣਾਈ ਜਿਸ ਵਿਚ ਕੁਝ ਨਾਂਅ ਵੀ ਲਏ ਹਨ¢ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢