ਮਕਸੂਦਾਂ, 18 ਨਵੰਬਰ (ਸÏਰਵ ਮਹਿਤਾ)-ਸਲੇਮਪੁਰ ਇਲਾਕੇ 'ਚ ਸਟਰੀਟ ਡÏਗਜ਼ ਦੇ ਪਿੱਲੇ ਗਾਇਬ ਹੋਣ ਦੇ ਮਾਮਲੇ ਨੇ ਸਥਾਨਕਾਂ 'ਚ ਚਿੰਤਾ ਤੇ ਗੁੱਸਾ ਪੈਦਾ ਕਰ ਦਿੱਤਾ ਹੈ ¢ ਇਲਾਕੇ ਦੇ ਰਹਿਣ ਵਾਲਿਆਂ ਨੇ 2 ਸਥਾਨਕ ਔਰਤਾਂ 'ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਸਟਰੀਟ ਡÏਗਜ਼ ਦੇ ਪੰਜ ਪਿੱਲਿਆਂ ਨੂੰ ਮਾਰ ਕੇ ਉਨ੍ਹਾਂ ਨੂੰ ਗਾਇਬ ਕਰ ਦਿੱਤਾ ¢ ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਔਰਤਾਂ ਇਸ ਤੋਂ ਪਹਿਲਾਂ ਵੀ ਗਲੀ ਵਿੱਚ ਰਹਿਣ ਵਾਲੀ ਇੱਕ ਫੀਮੇਲ ਡÏਗ ਨੂੰ ਮਾਰ ਚੁੱਕੀਆਂ ਹਨ ਅਤੇ ਕਈ ਵਾਰ ਡÏਗਜ਼ ਨੂੰ ਕੋਈ ਦਵਾਈ ਦੇ ਕੇ ਨੁਕਸਾਨ ਪਹੁੰਚਾਉਂਦੀਆਂ ਰਹੀਆਂ ਹਨ ¢ ਸਥਾਨਕ ਨਿਵਾਸੀਆਂ ਨਰਿੰਦਰਜੀਤ ਕÏਰ, ਰਜਨੀ ਤੇ ਸਰਬਜੀਤ ਕÏਰ ਨੇ ਦੱਸਿਆ ਕਿ ਪਿਛਲੇ ਕੁਝ ਸਮਿਆਂ ਤੋਂ ਉਨ੍ਹਾਂ ਦੀ ਗਲੀ ਵਿੱਚ ਕਈ ਸਟ੍ਰੀਟ ਡÏਗ ਅਤੇ ਛੋਟੇ ਪਿੱਲੇ ਗਾਇਬ ਹੁੰਦੇ ਆ ਰਹੇ ਹਨ, ਪਰ ਕਦੇ ਵੀ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ¢ ਗਲੀ ਵਿੱਚ ਹਾਲ ਹੀ ਵਿੱਚ ਅੱਠ ਪਿੱਲੇ ਸਨ, ਜਿਨ੍ਹਾਂ 'ਚੋਂ ਪਹਿਲਾਂ ਤਿੰਨ ਗਾਇਬ ਹੋਏ, ਫਿਰ ਕੁਝ ਦਿਨਾਂ ਬਾਅਦ ਬਾਕੀ ਪੰਜ ਪਿੱਲੇ ਵੀ ਓਜਲ ਹੋ ਗਏ¢ ਜਦੋਂ ਸਥਾਨਕਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ, ਤਾਂ ਇੱਕ ਔਰਤ ਇੱਕ ਬੈਗ ਲੈ ਕੇ ਜਾਂਦੀ ਦਿਖਾਈ ਦਿੱਤੀ, ਜਿਸ ਬਾਰੇ ਲੋਕਾਂ ਦਾ ਦੋਸ਼ ਹੈ ਕਿ ਉਸ ਵਿੱਚ ਉਹਨਾਂ ਪਿੱਲਿਆਂ ਨੂੰ ਹੀ ਰੱਖਿਆ ਗਿਆ ਸੀ¢ ਸਥਾਨਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਮਹਿਲਾ ਲੁੱਕ ਕੇ ਨਾਲ ਇੱਕ ਬੋਰੀ ਵਿੱਚ ਪਿੱਲਿਆਂ ਨੂੰ ਪਾ ਕੇ ਕੰਧ ਦੀ ਦੂਜੀ ਪਾਸੇ ਖੜ੍ਹੇ ਇੱਕ ਨÏਜਵਾਨ ਨੂੰ ਦੇ ਰਹੀ ਸੀ¢ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੇ ਕੰਮ ਰਾਤ ਦੇ ਸਮੇਂ ਕੀਤੇ ਗਏ, ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ¢ ਇਸ ਕਾਰਨ ਗਲੀ ਵਾਲਿਆਂ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ¢ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਔਰਤਾਂ ਨੂੰ ਬੁੱਧਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਅਤੇ ਜਾਂਚ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ¢