21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ-ਸੰਗਰ

ਅਜੀਤ ਡੈਸਕ 19-11-2025
ਜਲੰਧਰ, 18 ਨਵੰਬਰ (ਸ਼ਿਵ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਵਿਕਾਸ ਸੰਗਰ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਸ ਵੇਲੇ ਗੋਲੀਆਂ ਚੱਲਣ ਦੇ ਮਾਮਲੇ ਵਧਣ ਕਰਕੇ ਆਮ ਲੋਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਨੇ ਸਾਰਿਆਂ ਨੂੰ ਚਿੰਤਾ ਵਿਚ ਲਿਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਗੋਲੀਆਂ ਚੱਲ ਰਹੀਆਂ ਹਨ ਤਾਂ ਇਸ ਨਾਲ ਹੁਣ ਕਈ ਲੋਕ ਡਰਦਿਆਂ ਕਾਰੋਬਾਰ ਕਰਨ ਵਿਚ ਵੀ ਅਸਮਰਥ ਹੋ ਰਹੇ ਹਨ | ਉਨਾਂ ਕਿਹਾ ਕਿ 'ਆਪ' ਸਰਕਾਰ ਨੂੰ ਸ਼ਹਿਰ ਵਿਚ ਸੁਖਾਵਾਂ ਮਾਹੌਲ ਬਣਾਉਣ ਲਈ ਗੈਂਗਸਟਰ ਵਾਦ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਦੇ ਸਖ਼ਤ ਕਦਮ ਜਲਦੀ ਨਹੀਂ ਹਟਾਏ ਗਏ ਤਾਂ ਹਾਲਾਤ ਹੋਰ ਖ਼ਰਾਬ ਹੋਣ ਦੀ ਸ਼ੰਕਾ ਹੈ |
ਪਿਛਲੀ ਖ਼ਬਰ ਸਲੇਮਪੁਰ 'ਚ ਸਟਰੀਟ ਡÏਗਜ਼ ਦੇ ਪਿੱਲੇ ਗ਼ਾਇਬ ਹੋਣ 'ਤੇ ਤਣਾਅ ਅਗਲੀ ਖ਼ਬਰ ਜਬਰ ਜਨਾਹ ਦੇ ਮਾਮਲੇ 'ਚ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।