ਲੋਹੀਆਂ ਖਾਸ, 5 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਰੈਸਲਿੰਗ ਐਸੋਸੀਏਸ਼ਨ ਕਪੂਰਥਲਾ' ਵਲੋਂ ਕਰਵਾਏ ਗਏ ਦੂਜੇ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ ਦÏਰਾਨ ਕੁਸ਼ਤੀ ਲੜ ਰਹੇ ਸਿੱਖੀ ਸਰੂਪ ਵਿੱਚ ਸਜੇ ਪਹਿਲਵਾਨਾਂ ਨੂੰ ਉਸ ਵੇਲੇ ਵਿਸ਼ੇਸ਼ ਸਨਮਾਨ ਮਿਲਿਆ, ਜਦੋਂ ਲੈਂਡਮਾਰਗੇਜ ਬੈਂਕ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ ਵੱਲੋਂ ਚਲਦੇ ਦੰਗਲ ਦÏਰਾਨ ਪਹਿਲਵਾਨਾਂ ਦਾ ਸਨਮਾਨ ਕਰਨ ਦਾ ਐਲਾਨ ਕਰ ਦਿੱਤਾ | ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ ਵਲੋਂ ਸਾਰੇ ਪਹਿਲਵਾਨਾਂ ਨੂੰ ਇਹ ਰਾਸ਼ੀ ਦੇਣ ਲਈ ਇੰਟਰਨੈਸ਼ਨਲ ਢਾਡੀ ਪ੍ਰਚਾਰਕ ਭਾਈ ਮੇਜਰ ਸਿੰਘ ਖਾਲਸਾ ਅਤੇ ਲੋਹੀਆਂ ਦੇ ਪ੍ਰਸਿੱਧ ਕੀਰਤਨੀਏ ਭਾਈ ਚਮਕÏਰ ਸਿੰਘ ਅਤੇ ਭਾਈ ਕੁਲਵੰਤ ਸਿੰਘ ਦੇ ਜਥੇ ਦੀ ਚੋਣ ਕੀਤੀ ਗਈ¢ | ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਮੀਰਾ ਨੇ ਕਿਹਾ ਕਿ ਉਂਝ ਤਾਂ ਸਾਰੇ ਪਹਿਲਵਾਨਾਂ ਦਾ ਸਤਿਕਾਰ ਹੈ, ਪਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਪ੍ਰਕਾਸ਼ ਪੁਰਬ ਮÏਕੇ ਕੁਸ਼ਤੀ ਲੜ ਰਹੇ ਸਿੱਖੀ ਸਰੂਪ ਵਾਲੇ ਪਹਿਲਵਾਨਾਂ ਦਾ ਸਤਿਕਾਰ ਕਰਕੇ ਮਨ ਨੂੰ ਹੋਰ ਵੀ ਖੁਸ਼ੀ ਹੋਈ ਹੈ¢ | ਇਸ ਮÏਕੇ ਦੰਗਲ ਦੇ ਮੁੱਖ ਪ੍ਰਬੰਧਕ ਅਤੇ ਕੁਸ਼ਤੀ ਐਸੋਸੀਏਸ਼ਨ ਜਿਲਾ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ, ਸਕੱਤਰ ਪਿਆਰਾ ਸਿੰਘ ਪਾਜੀਆਂ ਸੇਵਾ ਮੁਕਤ ਡੀਐਸਪੀ, ਪਹਿਲਵਾਨ ਮਲਕੀਤ ਸਿੰਘ ਕਾਂਜਲੀ, ਖੇਡ ਪ੍ਰਮੋਟਰ ਰਣਜੀਤ ਸਿੰਘ ਰਾਣਾ ਖਾਲੇਵਾਲ, ਇੰਟਰਨੈਸ਼ਨਲ ਕੁਮੈਂਟੇਟਰ ਗੁਰਦੇਵ ਸਿੰਘ ਮਿੱਠਾ ਦਰੀਏਵਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |