08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਲੁੱਟੇ ਦੇ ਗਹਿਣੇ, ਵਾਰਦਾਤ 'ਚ ਇਸਤੇਮਾਲ ਹੋਇਆ ਮੋਟਰਸਾਈਕਲ, ਦਾਤਰ ਅਤੇ ਪਾਏ ਕੱਪੜੇ ਬਰਾਮਦ

ਅਜੀਤ ਡੈਸਕ 06-11-2025
ਜਲੰਧਰ, 5 ਨਵੰਬਰ (ਐੱਮ. ਐੱਸ. ਲੋਹੀਆ)-ਭਾਰਗੋ ਕੈਂਪ ਦੇ 'ਵਿਜੇ ਜਿਊਲਰ' ਸੁਨਿਆਰੇ ਦੀ ਦੁਕਾਨ 'ਤੋਂ 30 ਅਕਤੂਬਰ ਨੂੰ ਹੋਈ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਲੁੱਟਸ਼ੁਦਾ ਗਹਿਣੇ, ਵਾਰਦਾਤ 'ਚ ਇਸਤੇਮਾਲ ਕੀਤਾ ਮੋਟਰਸਾਈਕਲ, ਦਾਤਰ ਅਤੇ ਮੁਲਜ਼ਮਾਂ ਵਲੋਂ ਪਾਏ ਗਏ ਕੱਪੜੇ ਵੀ ਬਰਾਮਦ ਕਰ ਲਏ ਹਨ | ਸ਼ਹਿਰ 'ਚ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਇਸ ਵਾਰਦਾਤ ਨੂੰ ਪੁਲਿਸ ਕਮਿਸ਼ਨ ਧਨਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ ਹੇਠ ਹੱਲ ਕਰਨ ਵਾਲੇ ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਨੂੰ ਹੱਲ ਕਰਨ ਲਈ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਏ.ਡੀ.ਸੀ.ਪੀ. (ਜਾਂਚ) ਜੇਯੰਤ ਪੁਰੀ, ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ, ਏ.ਸੀ.ਪੀ. (ਜਾਂਚ) ਅਮਰਬੀਰ ਸਿੰਘ ਅਤੇ ਏ.ਸੀ.ਪੀ. (ਪੱਛਮੀ) ਸਰਵਨਜੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੇ ਮੁਖੀ ਸੁਰਿੰਦਰ ਕੁਮਾਰ, ਕ੍ਰਾਈਮ ਸਟਾਫ਼ ਦੇ ਮੁਖੀ ਸਰਬਜੀਤ ਸਿੰਘ ਗਿੱਲ ਅਤੇ ਥਾਣਾ ਭਾਰਗੋ ਕੈਂਪ ਦੇ ਮੁਖੀ ਮੋਹਨ ਲਾਲ ਦੀਆਂ ਟੀਮਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਸਹਾਇਤਾ ਵੱਖ-ਵੱਖ ਪਹਿਲੂਆਂ 'ਤੇ ਮਾਮਲੇ ਦੀ ਜਾਂਚ ਕੀਤੀ ਗਈ | ਜਾਂਚ 'ਚ ਨਿਕਲੇ ਨਤੀਜਿਆਂ ਤੋਂ ਪਤਾ ਲੱਗਾ ਕਿ ਮੁਲਜ਼ਮ ਕਰਨ ਉਰਫ਼ ਕਰਨ ਬੱਚਾ ਪੁੱਤਰ ਬਲਦੇਵ ਸਿੰਘ, ਕੁਸ਼ਲ ਉਰਫ਼ ਰਿੰਕੂ ਪੁੱਤਰ ਰਾਮ ਲਾਲ ਅਤੇ ਗਗਨ ਪੁੱਤਰ ਸਵ. ਦਿਵਾਕਰ ਪਾਸਵਾਨ ਅਜਮੇਰ, ਰਾਜਸਥਾਨ ਪਹੁੰਚ ਗਏ ਹਨ ਅਤੇ ਉੱਥੇ ਉਨ੍ਹਾਂ ਨੂੰ ਗੌਰਵ ਪੁੱਤਰ ਕਮਲ ਵਾਸੀ ਹਾਥੀ ਬਾਟਾ, ਅਜਮੇਰ, ਰਾਜਸਥਾਨ ਨੇ ਪਨਾਹ ਦਿੱਤੀ ਹੈ |
ਡੀ.ਸੀ.ਪੀ. ਢਿਲੋਂ ਨੇ ਕਿਹਾ ਕਿ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਰਾਜਸਥਾਨ ਦੇ ਪੁਸ਼ਕਰ ਸ਼ਹਿਰ ਵਿਖੇ ਪਹੁੰਚੀ, ਜਿੱਥੋਂ ਪੁਲਿਸ ਪਾਰਟੀ ਨੇ ਮੁਲਜ਼ਮਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਟ੍ਰਾਂਸਿਜ਼ ਰਿਮਾਂਡ 'ਤੇ ਜਲੰਧਰ ਲਿਆਉਣ ਤੋਂ ਬਾਅਦ 4 ਦਿਨ ਦਾ ਰਿਮਾਂਡ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਲੁੱਟਸ਼ੁਦਾ ਸਾਰੇ ਹੀ ਗਹਿਣੇ ਬਰਾਮਦ ਕਰ ਲਏ ਗਏ ਹਨ |
ਬਰਾਮਦਗੀ ਦੌਰਾਨ ਕੁਸ਼ਲ ਦੀ ਲੱਤ ਟੁੱਟੀ, ਇਲਾਜ ਅਧੀਨ
ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਜਦੋਂ ਮੁਲਜ਼ਮਾਂ ਤੋਂ ਲੁੱਟਸ਼ੁਦਾ ਗਹਿਣੇ ਬਰਾਮਦ ਕਰਵਾਉਣ ਲਈ ਉਨ੍ਹਾਂ ਨੂੰ ਲੈ ਕੇ ਜਾ ਰਹੀ ਸੀ, ਤਾਂ ਕੁਸ਼ਲ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜੋ ਕੰਧ ਟੱਪਦੇ ਹੋਏ, ਡਿੱਗ ਗਿਆ ਅਤੇ ਉਸ ਦੀ ਲੱਤ ਟੁੱਟ ਗਈ, ਜਿਸ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ |
ਵਾਰਦਾਤ ਤੋਂ ਬਾਅਦ ਆਪਣੇ ਇਕ ਸਾਥੀ ਨੂੰ ਦੇ ਗਏ ਸਨ ਪਿਸਤੌਲ
ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਵਾਰਦਾਤ ਤੋਂ ਬਾਅਦ ਫ਼ਰਾਰ ਹੋਣ ਤੋਂ ਪਹਿਲਾਂ ਉਹ ਆਪਣੇ ਇਕ ਸਾਥੀ ਨੂੰ ਪਿਸਤੌਲ ਦੇ ਗਏ ਸਨ | ਪੁਲਿਸ ਨੇ ਉਸ ਵਿਅਕਤੀ ਨੂੰ ਵੀ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ ਅਤੇ ਉਸ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਕਾਰ ਨਾਲ ਟਿੱਪਰ ਦੀ ਟੱਕਰ-ਔਰਤ ਦੀ ਮÏਤ, 2 ਬੱਚੇ ਜ਼ਖ਼ਮੀ ਅਗਲੀ ਖ਼ਬਰ 6 ਅਲਾਟੀਆਂ ਤੋਂ ਕੇਸ ਹਾਰਨ 'ਤੇ ਇੰਪਰੂਵਮੈਂਟ ਟਰੱਸਟ ਨੂੰ ਦੇਣੇ ਪੈਣਗੇ 96 ਲੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।