6 ਅਲਾਟੀਆਂ ਤੋਂ ਕੇਸ ਹਾਰਨ 'ਤੇ ਇੰਪਰੂਵਮੈਂਟ ਟਰੱਸਟ ਨੂੰ ਦੇਣੇ ਪੈਣਗੇ 96 ਲੱਖ
ਅਜੀਤ ਡੈਸਕ
06-11-2025
ਤੀਜੇ ਕੇਸ ਜਿੱਤੇ ਅਲਾਟੀ ਅਮਰਜੀਤ ਸਿੰਘ ਨੂੰ ਵੀ 16 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ | ਅਬੋਹਰ ਨਿਵਾਸੀ ਵੀਨਾ ਰਾਣੀ ਨੇ 420222 ਰੁਪਏ ਜਮਾਂ ਕਰਵਾਏ ਗਏ ਸਨ, ਉਨਾਂ ਨੂੰ ਵੀ 16.50 ਲੱਖ ਰੁਪਏ ਦੇਣ ਦੇ ਆਦੇਸ਼ ਹਨ | ਪੰਜਵੀਂ ਅਲਾਟੀ ਜਲੰਧਰ ਨਿਵਾਸੀ ਪ੍ਰੀਤਮ ਦੇਵੀ ਹੈ ਜਿਸ ਨੇ ਫਲੈਟ ਲਈ 381100 ਰੁਪਏ ਜਮਾਂ ਕਰਵਾਏ ਸੀ ਤਾਂ ਉਨਾਂ ਨੂੰ 16 ਲੱਖ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਹੈ | ਬੀਬੀ ਭਾਨੀ ਕੰਪਲੈਕਸ ਦੇ ਕੇਸ ਜਿੱਤਣ ਵਾਲੇ ਅਲਾਟੀ ਸੁਰਜੀਤ ਸਿੰਘ ਨੂੰ ਫਲੈਟ ਤਾਂ ਅਲਾਟੀ ਹੋਇਆ ਸੀ ਪਰ ਮੌਕੇ 'ਤੇ ਉਹ ਬਣਿਆ ਨਹੀਂ ਸੀ ਤੇ ਉਨਾਂ ਨੇ ਫਲੈਟ ਲਈ 633644 ਲੱਖ ਰੁਪਏ ਜਮਾਂ ਕਰਵਾਏ ਸੀ ਤੇ ਉਨਾਂ ਨੂੰ 17.50 ਲੱਖ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਹੈ |