08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੜਕ ਹਾਦਸੇ 'ਚ ਕਾਰ ਨਾਲ ਟਿੱਪਰ ਦੀ ਟੱਕਰ-ਔਰਤ ਦੀ ਮÏਤ, 2 ਬੱਚੇ ਜ਼ਖ਼ਮੀ

ਅਜੀਤ ਡੈਸਕ 06-11-2025
ਮਕਸੂਦਾਂ, 5 ਨਵੰਬਰ (ਸÏਰਵ ਮਹਿਤਾ)- ਜਲੰਧਰ-ਅੰਮਿ੍ਤਸਰ ਬਾਈਪਾਸ 'ਤੇ ਐਨ.ਆਈ.ਟੀ. ਕਾਲਜ ਦੇ ਸਾਹਮਣੇ ਸਵੇਰੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕ 62 ਸਾਲਾ ਔਰਤ ਦੀ ਮÏਕੇ 'ਤੇ ਹੀ ਮÏਤ ਹੋ ਗਈ, ਜਦਕਿ ਦੋ ਬੱਚੇ ਜ਼ਖਮੀ ਹੋ ਗਏ¢ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫÏਜ 'ਚ ਹੌਲਦਾਰ ਤਾਇਨਾਤ ਸੁਨੀਲ ਸਿੰਘ ਆਪਣੇ ਪਰਿਵਾਰ ਸਮੇਤ ਜਲੰਧਰ ਤੋਂ ਘਰ ਵਾਪਸ ਜਾ ਰਹੇ ਸਨ¢ ਮਿਲੀ ਜਾਣਕਾਰੀ ਮੁਤਾਬਕ ਹੌਲਦਾਰ ਸੁਨੀਲ ਸਿੰਘ ਆਪਣੇ ਪਰਿਵਾਰ ਨਾਲ ਜਲੰਧਰ ਮਾਰਕੀਟ ਤੋਂ ਵਾਪਸ ਜਾ ਰਹੇ ਸਨ ¢ ਕਾਰ 'ਚ ਉਨ੍ਹਾਂ ਦੀ ਪਤਨੀ ਸ਼ਾਲੂ, ਬੱਚੇ ਦਾਨਿਸ਼ ਅਤੇ ਨੰਦਨੀ ਤੇ ਇੱਕ ਜਾਣ-ਪਛਾਣ ਵਾਲੀ ਮਹਿਲਾ ਨਗੀਨਾ ਸਵਾਰ ਸਨ¢ ਜਦ ਉਹ ਐਨ.ਆਈ.ਟੀ. ਕਾਲਜ ਦੇ ਨੇੜੇ ਪਹੁੰਚੇ ਤਾਂ ਬੱਚਿਆਂ ਨੂੰ ਸ਼Ïਚ ਦੀ ਲੋੜ ਮਹਿਸੂਸ ਹੋਈ, ਜਿਸ ਕਰਕੇ ਸੁਨੀਲ ਸਿੰਘ ਨੇ ਆਪਣੀ ਕਾਰ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੱਤੀ ¢ ਇਸ ਦÏਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਟਿੱਪਰ ਬੇਕਾਬੂ ਹੋ ਕੇ ਕਾਰ ਨਾਲ ਜਾ ਟਕਰਾਇਆ ¢ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ¢ ਕਾਰ ਵਿੱਚ ਬੈਠੀ ਮਹਿਲਾ ਨਗੀਨਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਉਸ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ¢ ਮਿ੍ਤਕ ਮਹਿਲਾ ਨਗੀਨਾ ਦਾ ਸੰਬੰਧ ਜੰਮੂ ਨਾਲ ਦੱਸਿਆ ਜਾ ਰਿਹਾ ਹੈ¢ ਉਹ ਵਿਕਾਸ ਖੇਤਰ ਦੀ ਇੱਕ ਪ੍ਰਾਈਵੇਟ ਕੰਪਨੀ 'ਚ ਸਵੀਪਰ ਦਾ ਕੰਮ ਕਰਦੀ ਸੀ ¢ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮÏਕੇ 'ਤੇ ਪਹੁੰਚ ਗਈ¢ ਪੁਲਿਸ ਨੇ ਅÏਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ¢ ਟਿੱਪਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਲੁੱਟੇ ਦੇ ਗਹਿਣੇ, ਵਾਰਦਾਤ 'ਚ ਇਸਤੇਮਾਲ ਹੋਇਆ ਮੋਟਰਸਾਈਕਲ, ਦਾਤਰ ਅਤੇ ਪਾਏ ਕੱਪੜੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।