08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰੋਟਰੀ ਕਲੱਬ ਵਲੋਂ ਲੋੜਵੰਦ ਪਰਿਵਾਰ ਨੂੰ ਵਿਆਹ ਲਈ ਸਹਾਇਤਾ ਭੇਟ <br/>

ਰੋਟਰੀ ਕਲੱਬ ਰੂਪਨਗਰ ਵਲੋਂ ਲੋੜਵੰਦ ਪਰਿਵਾਰ ਨੂੰ ਸਹਾਇਤਾ ਭੇਟ ਕਰਨ ਦੀ ਤਸਵੀਰ | <br/> 06-11-2025
ਰੂਪਨਗਰ, 5 ਨਵੰਬ (ਸਟਾਫ਼ ਰਿਪੋਰਟਰ)-ਰੋਟਰੀ ਕਲੱਬ ਰੂਪਨਗਰ ਵਲੋਂ ਸਮਾਜਿਕ ਭਲਾਈ ਦੇ ਉਪਰਾਲਿਆਂ ਹੇਠ ਇਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਵਿੱਤੀ ਮਦਦ ਵਜੋ ਪਿੰਡ ਸਮਰਾਲਾ (ਨੇੜੇ ਫੂਲ ਖੁਰਦ) ਦੀ ਸ੍ਰੀਮਤੀ ਸਵਰਨਜੀਤ ਕੌਰ ਦੀ ਧੀ ਦੇ ਵਿਆਹ ਲਈ ਅੰਬੂਜਾ ਸੀਮੈਂਟ ਦੇ ਪ੍ਰੇਮ ਸ਼ਰਮਾ (ਪੈਕੇਜਿੰਗ ਠੇਕੇਦਾਰ) ਵਲੋਂ ਇਕੱਠੇ ਕੀਤੇ ਗਿਆਰਾਂ ਹਜ਼ਾਰ ਰੁਪਏ ਸ਼ਗਨ ਵਜੋਂ ਪਰਿਵਾਰ ਨੂੰ ਸੌਂਪੇ ਗਏ | ਵਿਆਹ ਸ੍ਰੀ ਲਹਿਰੀ ਸ਼ਾਹ ਮੰਦਰ ਵਿਖੇ ਹੋਇਆ, ਜਿੱਥੇ ਸਾਰੇ ਪ੍ਰਬੰਧਾਂ ਦਾ ਖਰਚਾ ਕਲੱਬ ਵਲੋਂ ਹੀ ਕੀਤਾ ਗਿਆ | ਇਸ ਤੋਂ ਇਲਾਵਾ ਸ਼ਤੀਸ਼ ਭੱਲਾ ਨੇ ਫਰਨੀਚਰ ਦੀਆਂ ਚੀਜ਼ਾਂ ਦਾ ਯੋਗਦਾਨ ਦਿੱਤਾ ਅਤੇ ਹੋਰ ਸੇਵਾਪ੍ਰੇਮੀ ਦੋਸਤਾਂ ਨੇ ਵੀ ਨਕਦੀ ਰੂਪ ਵਿਚ ਸਹਿਯੋਗ ਦਿੱਤਾ | ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ, ਸਾਬਕਾ ਪ੍ਰਧਾਨ ਡਾ. ਜੇ.ਕੇ. ਸ਼ਰਮਾ, ਐਡਵੋਕੇਟ ਸੂਰਜ ਕੌਸ਼ਲ (ਪ੍ਰਧਾਨ ਲਹਿਰੀ ਸ਼ਾਹ ਮੰਦਰ), ਸ਼ਤੀਸ਼ ਭੱਲਾ, ਪੀ.ਪੀ. ਕੁਮਾਰ, ਡੀ.ਬੀ. ਸਿੰਘ ਅਤੇ ਐੱਸ.ਅੱੈਨ. ਸਿੰਘ ਸਮੇਤ ਮੈਂਬਰ ਹਾਜ਼ਰ ਸਨ | ਰੋਟਰੀ ਕਲੱਬ ਰੂਪਨਗਰ ਨੇ ਇਸ ਮੌਕੇ ਕਿਹਾ ਕਿ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਕਰਨਾ ਕਲੱਬ ਦਾ ਮੁੱਖ ਫਰਜ਼ ਹੈ ਅਤੇ ਆਗਾਮੀ ਸਮੇਂ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰਹਿਣਗੇ |

ਪਿਛਲੀ ਖ਼ਬਰ 6 ਅਲਾਟੀਆਂ ਤੋਂ ਕੇਸ ਹਾਰਨ 'ਤੇ ਇੰਪਰੂਵਮੈਂਟ ਟਰੱਸਟ ਨੂੰ ਦੇਣੇ ਪੈਣਗੇ 96 ਲੱਖ ਅਗਲੀ ਖ਼ਬਰ ਅਮਰਿੰਦਰ ਸਿੰਘ ਵੜਿੰਗ ਨੂੰ ਕਾਂਗਰਸ ਤੋਂ ਬਰਖ਼ਾਸਤ ਕਰਨ ਦੀ ਮੰਗ-ਐਡਵੋਕੇਟ ਘਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।