ਜਲੰਧਰ, 2 ਨਵੰਬਰ (ਸ਼ਿਵ)-ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਆਪਣੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਅੰਬੇਡਕਰ ਨਗਰ ਦੇ ਲੋਕ ਜੋ ਕਿ ਪਿਛਲੇ 40-50 ਸਾਲ ਤੋਂ ਇਸ ਮੁਹੱਲੇ ਵਿਚ ਰਹਿ ਰਹੇ ਹਨ ¢ ਸਾਰੇ ਘਰਾਂ ਵਿਚ ਬਿਜਲੀ, ਪਾਣੀ ਦੇ ਕੁਨੈੱਕਸ਼ਨ ਅਤੇ ਸਾਰੇ ਦਸਤਾਵੇਜ਼ ਇਸ ਜਗ੍ਹਾ ਦੇ ਬਣੇ ਹੋਏ ਹਨ ¢ ਸਾਰੀਆਂ ਸਰਕਾਰੀ ਸਹੂਲਤਾਂ ਇਨ੍ਹਾਂ ਲੋਕਾਂ ਨੂੰ ਮਿਲ ਰਹੀਆਂ ਹਨ ਪਰ ਸੱਤਾਧਾਰੀ ਪਾਰਟੀ ਇਸ ਇਲਾਕੇ ਦੇ ਲੋਕਾਂ ਨਾਲ ਸਿਆਸਤ ਕਰ ਰਹੀ ਹੈ | ਜੇਕਰ ਸਰਕਾਰ ਚਾਹੇ ਤਾਂ ਪੀ. ਐੱਸ. ਪੀ. ਸੀ. ਐਲ. ਜੋ ਕਿ ਪੰਜਾਬ ਸਰਕਾਰ ਦੇ ਅਧੀਨ ਹੀ ਅਦਾਰਾ ਹੈ, ਇਨ੍ਹਾਂ ਲੋਕਾਂ ਨੂੰ ਇਹ ਜ਼ਮੀਨ ਅਲਾਟ ਕਰਵਾਉਣਾ ਕਿਨ੍ਹਾਂ ਕੁ ਅÏਖਾ ਕੰਮ ਹੈ ¢ ਜੇਕਰ ਪੰਜਾਬ ਸਰਕਾਰ ਨੇ ਅੰਬੇਡਕਰ ਨਗਰ ਦੇ ਲੋਕਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਪਾਰਟੀ ਇਸ ਦਾ ਦਾ ਡਟ ਕੇ ਵਿਰੋਧ ਕਰੇਗੀ¢ ਪੰਜਾਬ ਸਰਕਾਰ ਜੋ ਸਰਕਾਰੀ ਜ਼ਮੀਨਾਂ ਵੇਚਣ ਜਾ ਰਹੀ ਹੈ, ਕਾਂਗਰਸ ਪਾਰਟੀ ਇਸ ਫ਼ੈਸਲੇ ਦਾ ਵਿਰੋਧ ਕਰਦੀ ਹੈ¢ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ¢