25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭਗਵਾਨ ਵਾਲਮੀਕਿ ਕ੍ਰਿਕਟ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ 9 ਤੋਂ <br/>

ਭਗਵਾਨ ਵਾਲਮੀਕਿ ਕਲੱਬ ਵਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਤੇ ਕਲੱਬ ਦੇ ਅਹੁਦੇਦਾਰ | ਤਸਵੀਰ : ਮੁਨੀਸ਼ <br/> 03-11-2025
ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਭਗਵਾਨ ਵਾਲਮੀਕਿ ਕ੍ਰਿਕਟ ਕਲੱਬ ਜਲੰਧਰ ਵੱਲੋਂ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਕ੍ਰਿਕਟ ਟੂਰਨਾਮੈਂਟ 9 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਕੀਮਤੀ ਲਾਲ, ਚੇਅਰਮੈਨ ਮੋਨੂੰ ਪੁਰੀ, ਸਕੱਤਰ ਆਸ਼ੂਤੋਸ਼ ਸ਼ਰਮਾਂ ਤੇ ਜਗਦੀਸ਼ ਡਾਲਮੀਆਂ ਨੇ ਦਿੰਦੇ ਹੋਏ ਦੱਸਿਆ ਇਸ ਟੂਰਨਾਮੈਂਟ 'ਚ 16 ਟੀਮਾਂ ਹਿੱਸਾ ਲੈਣਗੀਆਂ ਤੇ ਟੀ20 ਫਾਰਮੇਟ ਰਾਂਹੀ 20 ਓਵਰਾਂ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਜੇਤੂ ਟੀਮ ਨੂੰ ਇੱਕ ਲੱਖ ਰੁਪਏ, ਉਪ ਜੇਤੂ ਟੀਮ ਨੂੰ 51 ਹਜਾਰ ਦਾ ਇਨਾਮ ਦਿੱਤਾ ਜਾਵੇਗਾ ਤੇ ਨਾਲ ਹੀ ਸਰਬੋਤਮ ਬੱਲੇਬਾਜ, ਗੇਂਦਬਾਜ ਤੇ ਮੈਨ ਆਫ ਦੀ ਮੈਚ ਤੇ ਮੈਨ ਆਫ ਦੀ ਸੀਰਜ ਦਾ ਵੀ ਇਨਾਮ ਦਿੱਤਾ ਜਾਵੇਗਾ | ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ ਟੀਮ ਦੀ ਐਂਟਰੀ 7 ਹਜਾਰ ਰੁਪਏ ਹੋਵੇਗੀ | ਇਸ ਮੌਕੇ ਤੇ ਜਨਰਲ ਸਕੱਤਰ ਹਰਮੇਸ਼ ਥਾਪਰ, ਜਗਦੀਸ਼ ਡਾਲੀਆ, ਉਕਾਂਰ ਰਾਜੀਵ ਟਿੱਕਾ, ਕੌਂਸਲਰ, ਸਨੀ ਸਹੋਤਾ, ਜਿਤੇਦਰ, ਰਜਨੀਸ਼ ਸ਼ਰਮਾਂ, ਹਰਜਿੰਦਰ ਸਿੰਘ ਲਾਡਾ ਕੌਂਸਲਰ, ਰਾਕੇਸ਼ ਵਿਰਦੀ, ਬਨਾਰਸੀ ਦਾਸ, ਰਜਿੰਦਰ ਕਾਲੀ, ਜਤਿੰਦਰ ਪਾਲ ਸਿੰਘ, ਪ੍ਰੇਮ ਗਿੱਲ, ਸੁਭਾਸ਼ ਚੰਦਰ, ਚੰਦਰਸ਼ੇਖਰ, ਵਿਨੇ ਅੱਗਰਵਾਲ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਡਰਾਈ ਡੇ ਫਰਾਈਡੇ ਮਨਾਇਆ ਅਗਲੀ ਖ਼ਬਰ ਸ਼ਾਹਕੋਟ 'ਚ ਮਿੰਨੀ ਮੈਰਾਥਨ ਦੌੜ' 7 ਨੂੰ , ਤਿਆਰੀਆਂ ਜ਼ੋਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।