12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਈ ਇਲਾਕਿਆਂ ਵਿਚ ਟ੍ਰੈਫ਼ਿਕ ਬੇਕਾਬੂ, ਕੁਝ ਦਿਨ ਪਹਿਲਾਂ ਲੱਗੀਆਂ ਪਲਾਸਟਿਕ ਰੋਕਾਂ ਤੋੜੀਆਂ <br/>

ਅੱਡਾ ਟਾਂਡਾ ਚੌਕ ਵਿਚ ਕਈ ਟੱੁਟੀਆਂ ਪਈਆਂ ਪਲਾਸਟਿਕ ਰੋਕਾਂ | ਤਸਵੀਰ: ਜੀ. ਪੀ. ਸਿੰਘ <br/> 20-10-2025
ਜਲੰਧਰ, 19 ਅਕਤੂਬਰ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਜਾਂ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿਚ ਟੈ੍ਰ੍ਰਿਫਕ ਕੰਟਰੋਲ ਕਰਨ ਲਈ ਨਿੱਤ ਕਈ ਕਦਮ ਉਠਾਏ ਜਾਂਦੇ ਹਨ ਪਰ ਕਈ ਬਾਰ ਤਾਂ ਲੋਕ ਹੀ ਇਨ੍ਹਾਂ ਕੰਮਾਂ ਲਈ ਸਹਿਯੋਗ ਨਹੀਂ ਦਿੰਦੇ ਹਨ ਜਿਸ ਕਰਕੇ ਕਈ ਇਲਾਕਿਆਂ ਵਿਚ ਟ੍ਰੈਫਿਕ ਕੰਟਰੋਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ | ਸ਼ਹਿਰ ਦੇ ਕਈ ਚੌਕਾਂ ਜਿਨਾਂ ਵਿਚ ਟਾਂਡਾ ਚੌਕ, ਕਿਸ਼ਨ ਪੂਰਾ ਚੌਕ ਤੋਂ ਇਲਾਵਾ ਹੋਰ ਵੀ ਕਈ ਚੌਕਾਂ ਵਿਚ ਡਿਵਾਈਡਰ ਨਹੀਂ ਬਣੇ ਹਨ ਤੇ ਲੋਕ ਇੱਕ ਦੂਜੇ ਪਾਸੇ ਸਾਈਡਾਂ 'ਤੇ ਜਾ ਕੇ ਟ੍ਰੈਫਿਕ ਜਾਮ ਕਰਦੇ ਹਨ | ਇਸ ਤਰਾਂ ਦੇ ਕਈ ਹੋਰ ਚੌਕਾਂ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਅਤੇ ਲੋਕਾਂ ਦੇ ਆਪਣੀਆਂ ਸਾਈਡਾਂ 'ਤੇ ਰਹਿਣ ਲਈ ਪਲਾਸਟਿਕ ਦੀਆਂ ਰੋਕਾਂ ਲਗਾਈਆਂ ਗਈਆਂ ਸੀ ਤੇ ਇਸ ਤੋਂ ਇਲਾਵਾ ਸੜਕ ਵਿਚ ਆਈ ਕੈਚਰ ਵੀ ਲਗਾਏ ਗਏ ਹਨ | ਇਸ ਤਰਾਂ ਨਾਲ ਚੌਕਾਂ ਵਿਚ ਪੀਲੀਆਂ ਲਕੀਰਾਂ ਵੀ ਲਗਾਈਆਂ ਗਈਆਂ ਹਨ ਪਰ ਕਈ ਚੌਕਾਂ ਵਿਚ ਟ੍ਰੈਫਿਕ ਐਨਾ ਜ਼ਿਆਦਾ ਬੇਕਾਬੂ ਹੋ ਚੁੱਕਾ ਹੈ ਕਿ ਕੁੱਝ ਦਿਨ ਪਹਿਲਾਂ ਜਿਹੜੀਆਂ ਪਲਾਸਟਿਕ ਦੀਆਂ ਰੋਕਾਂ ਲੱਗੀਆਂ ਸੀ, ਉਨਾਂ ਵਿਚ ਜ਼ਿਆਦਾ ਤਰ ਰੋਕਾਂ ਤੋੜ ਦਿੱਤੀਆਂ ਗਈਆਂ ਹਨ | ਇੱਕ ਤਾਂ ਜਿਹੜੀਆਂ ਪਲਾਸਟਿਕ ਦੀਆਂ ਰੋਕਾਂ ਲਗਾਈਆਂ ਗਈਆਂ ਹਨ, ਉਨਾਂ ਦੀ ਕੁਆਲਿਟੀ ਵੀ ਕਾਫੀ ਘਟੀਆ ਹੈ ਤੇ ਦੂਜਾ ਹੁਣ ਲੋਕਾਂ ਵੱਲੋਂ ਇਸ ਤਰਾਂ ਦੀਆਂ ਰੋਕਾਂ ਤੋੜ ਦਿੱਤੀਆਂ ਗਈਆਂ ਹਨ | ਕਈ ਲੋਕਾਂ ਦਾ ਕਹਿਣਾ ਸੀ ਕਿ ਪਲਾਸਟਿਕ ਦੀਆਂ ਰੋਕਾਂ ਇਹ ਐਨੀਆਂ ਜ਼ਿਆਦਾ ਕਮਜ਼ੋਰ ਹਨ ਕਿ ਕੋਈ ਵੀ ਇਨ੍ਹਾਂ ਨੂੰ ਤੇਜ਼ ਹੱਥ ਮਾਰੇ ਤਾਂ ਇਹ ਟੁੱਟ ਜਾਵੇਗੀ | ਲੋਕਾਂ ਦਾ ਕਹਿਣਾ ਸੀ ਕਿ ਜਿਸ ਸੜਕ 'ਤੇ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ, ਉਸ ਜਗਾ 'ਤੇ ਇਹ ਪਲਾਸਟਿਕ ਦੀਆਂ ਰੋਕਾਂ ਕੰਮ ਨਹੀਂ ਆ ਸਕਦੀਆਂ ਹਨ ਸਗੋਂ ਉੱਥੇ ਸੀਮੈਂਟ ਦੀਆਂ ਪੱਕੀਆਂ ਪਤਲੀਆਂ ਰੋਕਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਆਪਣੀ-ਆਪਣੀ ਸਾਈਡ 'ਤੇ ਰਹਿਣ |


ਪਿਛਲੀ ਖ਼ਬਰ ਕਈ ਐੱਲ.ਈ.ਡੀ. ਲਾਈਟਾਂ ਦੇ ਬੰਦ ਰਹਿਣ ਦਾ ਗਰਮਾਅ ਸਕਦਾ ਹੈ ਮਾਮਲਾ ਅਗਲੀ ਖ਼ਬਰ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜ੍ਹਦੀਕਲਾ ਹਿੱਤ ਪੰਥਕ ਦਰਦੀਆਂ ਵਲੋਂ ਕਿਸ਼ਨਪੁਰਾ ਦੇ ਗ੍ਰਹਿ ਵਿਖੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।