21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਗਰ ਪੰਚਾਇਤ ਮਹਿਤਪੁਰ ਨੇ ਵੱਖ-ਵੱਖ ਵਾਰਡਾਂ 'ਚ ਸਮਾਗਮ ਕਰਵਾਏ

ਅਜੀਤ ਡੈਸਕ 21-07-2025
ਮਹਿਤਪੁਰ, 20 ਜੁਲਾਈ (ਲਖਵਿੰਦਰ ਸਿੰਘ)- ਨਗਰ ਪੰਚਾਇਤ ਮਹਿਤਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡ ਵਿੱਚ ਨਸ਼ਾ ਮੁਕਤੀ ਯਾਤਰਾ ਸਕੀਮ ਤਹਿਤ ਸਮਾਗਮ ਕਰਵਾਏ ਗਏ | ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਗਰ ਕਿਸੇ ਦਾ ਵੀ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਸਰਕਾਰ ਵੱਲੋਂ ਬਣਾਏ ਗਏ ਵੱਖ-ਵੱਖ ਨਸ਼ਾ ਮੁਕਤੀ ਸੈਂਟਰਾਂ ਵਿੱਚ ਉਹਨਾਂ ਨੂੰ ਭੇਜ ਸਕਦੇ ਹਨ ਜੋਂ ਕਿ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਹੈ | ਸਮਾਗਮ ਵਿੱਚ ਆਮ ਆਦਮੀ ਪਾਰਟੀ ਸ਼ਾਹਕੋਟ ਤੋਂ ਹਲਕਾ ਇੰਚਾਰਜ ਸ੍ਰੀ ਪਿੰਦਰ ਪੰਡੋਰੀ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਉਹਨਾਂ ਵੱਲੋਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਾਈਸ ਕੋਆਡੀਨੇਟਰ ਦੀਪਕ ਸੂਦ, ਅਜੇ ਸੂਦ, ਸੁਰਜੀਤ ਸਿੰਘ ਮਾਨ, ਲਖਵਿੰਦਰ ਸਿੰਘ ਸੰਗੋਵਾਲ, ਪਵਨ ਕੁਮਾਰ, ਬਲਵੀਰ ਸਿੰਘ ਪੰਜਾਬ, ਸਾਬੀ ਸਿੰਘ ਧਾਰੀਵਾਲ, ਵਿਸ਼ਾਲ, ਮਨਜੀਤ ਮਾਨ, ਨਵਦੀਪ, ਦੀਪਾ ਪ੍ਰਧਾਨ, ਪਾਲਾ ਪ੍ਰਧਾਨ, ਸੋਨੀ ਝੁੱਗੀਆਂ, ਗਗਨ ਬਾਲੋਕੀ, ਨੀਲਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਪ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਹੀਂ ਹੋਏ ਪੂਰੇ : ਇੰਸਟਰਕਟਰ ਯੂਨੀਅਨ ਅਗਲੀ ਖ਼ਬਰ ਭੰਡਾਲ ਹਿੰਮਤ/ਬੂਟਾ ਦੇ ਪਤਵੰਤਿਆਂ ਨਾਲ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।