21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭੰਡਾਲ ਹਿੰਮਤ/ਬੂਟਾ ਦੇ ਪਤਵੰਤਿਆਂ ਨਾਲ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਮੀਟਿੰਗ

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ | (ਸੱਜੇ) ਮੀਟਿੰਗ ਦੌਰਾਨ ਹਾਜ਼ਰ ਪੰਚਾਇਤਾਂ ਦੇ ਨੁਮਾਇੰਦੇ ਤੇ ਪਤਵੰਤੇ | <br/> 21-07-2025
ਜੰਡਿਆਲਾ ਮੰਜਕੀ, 20 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕਾ ਨਕੋਦਰ ਵੱਲੋਂ ਪਿੰਡ ਭੰਡਾਲ ਹਿੰਮਤ/ਬੂਟਾ ਦੀ ਗ੍ਰਾਮ ਪੰਚਾਇਤ ਤੇ ਪਤਵੰਤਿਆਂ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ | ਬੀਬੀ ਮਾਨ ਨੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਗਿ੍ਫਤ ਵਿੱਚ ਆਏ ਲੋਕਾਂ ਦੇ ਨਸ਼ਿਆਂ ਨੂੰ ਛੁਡਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਨਕੋਦਰ, ਐਸ.ਐਮ.ਓ. ਬਿਲਗਾ ਤੇ ਬਲਾਕ ਪੰਚਾਇਤ ਅਫਸਰ ਨੂਰਮਹਿਲ ਨਾਲ ਨਸ਼ਾ ਛੱਡਣ ਲਈ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਲੋਕ ਪਿੰਡਾਂ ਵਿਚ ਨਸ਼ੇ ਦੀ ਤਸਕਰੀ ਕਰਦੇ ਹਨ ਉਹ ਬਾਜ਼ ਆ ਜਾਣ ਨਹੀਂ ਤਾਂ ਨਸ਼ੇ ਤਸਕਰੀ 'ਚ ਫੜਿਆ ਜਾਣ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਸ਼੍ਰੀ ਲਾਲ ਵਿਸ਼ਵਾਸ ਐਸ.ਡੀ.ਐੱਮ. ਨਕੋਦਰ, ਥਾਣਾ ਮੁਖੀ ਪਰਮਜੀਤ ਸਿੰਘ, ਕੁਲਵਿੰਦਰ ਕੁਮਾਰ ਬਲਾਕ ਪੰਚਾਇਤ ਅਫਸਰ ਨੂਰਮਹਿਲ, ਡਾ.ਰਾਜ ਕੁਮਾਰ ਐੱਸ.ਐਮ.ਓ. ਬਿਲਗਾ, ਭੁਪਿੰਦਰ ਸਿੰਘ ਭਿੰਦਾ ਸਰਪੰਚ, ਜਸਵਿੰਦਰ ਕੌਰ ਸਰਪੰਚ, ਲਖਵੀਰ ਸਿੰਘ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਅਜੀਤ ਸਿੱਧਮ ਬਲਾਕ ਪ੍ਰਧਾਨ, ਮਨਜੀਤ ਸਿੰਘ ਨੰਬਰਦਾਰ ਬਲਾਕ ਪ੍ਰਧਾਨ, ਸੁਖਵਿੰਦਰ ਗੜਵਾਲ ਹਲਕਾ ਕੋਅਡੀਨੇਟਰ ਨਕੋਦਰ, ਵਿਪਨ ਬਿਲਗਾ, ਸੁਰਿੰਦਰ ਪਾਲ, ਮਨਜੀਤ ਕੌਰ, ਨੀਤੂ ਰਾਣੀ, ਸੁਰਿੰਦਰ, ਸਰਬਜੀਤ ਸਿੰਘ, ਦੇਸ ਰਾਜ, ਕਸ਼ਮੀਰੀ ਲਾਲ, ਰਣਜੋਧ ਸਿੰਘ ਭੰਡਾਲ, ਹਰਜਿੰਦਰ ਸਿੰਘ ਭੰਡਾਲ, ਹੁਸਨ ਲਾਲ ਲੱਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਪੰਚਾਇਤ ਮਹਿਤਪੁਰ ਨੇ ਵੱਖ-ਵੱਖ ਵਾਰਡਾਂ 'ਚ ਸਮਾਗਮ ਕਰਵਾਏ ਅਗਲੀ ਖ਼ਬਰ ਸ਼ਾਹਕੋਟ ਦੀ ਨਵੀਂ ਦਾਣਾ ਮੰਡੀ ਬਣਨ ਨਾਲ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ- ਐਸ.ਡੀ.ਐਮ. ਸ਼ੁਭੀ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।