21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬੈਂਕ ਆਫ਼ ਬੜੌਦਾ ਬ੍ਰਾਂਚ ਸ਼ਾਹਕੋਟ ਨੇ ਰਾਮਪੁਰ ਸਕੂਲ ਦੇ ਬੱਚਿਆਂ ਨਾਲ ਮਨਾਈ ਬੈਂਕ ਦੀ 118ਵੀਂ ਵਰ੍ਹੇਗੰਢ

ਸਰਕਾਰੀ ਐਲੀਮੈਂਟਰੀ ਸਕੂਲ, ਰਾਮਪੁਰ (ਸ਼ਾਹਕੋਟ) ਵਿਖੇ ਬੈਂਕ ਆਫ਼ ਬੜੌਦਾ ਦੀ 118ਵੀਂ ਵਰ੍ਹੇਗੰਢ ਮੌਕੇ ਸਕੂਲ ਨੂੰ ਪੱਖੇ ਭੇਟ ਕਰਨ ਮੌਕੇ ਸ਼ਾਹਕੋਟ ਬ੍ਰਾਂਚ ਦੇ ਮੈਨੇਜਰ ਅਤੁਲ ਹਾਂਡਾ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਦਾ ਸਨਮਾਨ ਕਰਦੇ ਸਕੂਲ ਮੁਖੀ ਰਮਨ ਗੁਪਤਾ, ਸੀ.ਐਚ.ਟੀ. ਰਕੇਸ਼ ਕੁਮਾਰ ਖਹਿਰਾ ਤੇ ਹੋਰ (ਸੱਜੇ) ਬੱਚਿਆਂ ਨੂੰ ਰਿਫ਼ਰੈਸ਼ਮੈਂਟ ਵੰਡਦੇ ਬੈਂਕ ਅਧਿਕਾਰੀ | ਤਸਵੀਰਾਂ- ਸੁਖਦੀਪ ਸਿੰਘ <br/> 21-07-2025
ਸ਼ਾਹਕੋਟ, 20 ਜੁਲਾਈ (ਸੁਖਦੀਪ ਸਿੰਘ)- ਬੈਂਕ ਆਫ ਬੜੌਦਾ ਬਰਾਂਚ ਸ਼ਾਹਕੋਟ ਵੱਲੋਂ ਬੈਂਕ ਦੀ 118ਵੀਂ ਵਰ੍ਹੇਗੰਢ ਸਰਕਾਰੀ ਐਲੀਮੈਂਟਰੀ ਸਕੂਲ, ਰਾਮਪੁਰ (ਸ਼ਾਹਕੋਟ) ਦੇ ਬੱਚਿਆਂ ਨਾਲ ਮਨਾਈ ਗਈ | ਸਕੂਲ ਮੁਖੀ ਰਮਨ ਗੁਪਤਾ ਨੇ ਬੈਂਕ ਦੇ ਮੈਨੇਜਰ ਅਤੁਲ ਹਾਂਡਾ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ | ਬੈਂਕ ਅਧਿਕਾਰੀਆਂ ਨੇ ਵਰ੍ਹੇਗੰਢ ਨੂੰ ਸਮਰਪਿਤ ਸਕੂਲ ਲਈ 4 ਪੱਖੇ ਭੇਟ ਕੀਤੇ ਤੇ ਸਾਰੇ ਬੱਚਿਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ | ਬੈਂਕ ਮੈਨੇਜਰ ਅਤੁਲ ਹਾਂਡਾ ਨੇ ਦੱਸਿਆ ਕਿ ਪੂਰੇ ਦੇਸ਼ 'ਚ ਬੈਂਕ ਆਫ਼ ਬੜੌਦਾ ਦੀ 118ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ | ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਅਤੇ ਪੜ੍ਹ-ਲਿਖ ਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਕੂਲ ਸਟਾਫ਼ ਤੇ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਜੇਕਰ ਸਕੂਲ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਹੋਵੇਗੀ ਤਾਂ ਬੈਂਕ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ | ਸੈਂਟਰ ਹੈੱਡ ਟੀਚਰ ਰਕੇਸ਼ ਕੁਮਾਰ ਖਹਿਰਾ ਨੇ ਬੈਂਕ ਦੇ ਅਧਿਕਾਰੀਆਂ ਨੂੰ ਬੈਂਕ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਤੇ ਰਾਮਪੁਰ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਸਟਾਫ਼ ਵਲੋਂ ਬੈਂਕ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੁਕੇਸ਼ ਕੁਮਾਰ, ਸੀ.ਐਚ.ਟੀ. ਰਕੇਸ਼ ਖਹਿਰਾ, ਦੀਪਕ ਅਰੋੜਾ, ਮੈਡਮ ਰਾਜ, ਸੁਮਨਦੀਪ ਕੌਰ, ਮਨਦੀਪ ਕੌਰ, ਸੀਮਾ ਰਾਣੀ, ਸਰਬਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਬਣਾਇਆ ਸਿਲੈਕਟ ਕਮੇਟੀ ਮੈਂਬਰ ਅਗਲੀ ਖ਼ਬਰ ਆਦਮਪੁਰ ਦੇ ਪਿੰਡਾਂ ਦੇ ਸਟੇਡੀਅਮਾਂ ਲਈ 7 ਕਰੋੜ ਦੀ ਗਰਾਂਟ ਦੇਣ 'ਤੇ ਪਵਨ ਕੁਮਾਰ ਟੀਨੂੰ ਦਾ ਧੰਨਵਾਦ- ਕੋਚ ਭਗਵੰਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।