21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਆਦਮਪੁਰ ਦੇ ਪਿੰਡਾਂ ਦੇ ਸਟੇਡੀਅਮਾਂ ਲਈ 7 ਕਰੋੜ ਦੀ ਗਰਾਂਟ ਦੇਣ 'ਤੇ ਪਵਨ ਕੁਮਾਰ ਟੀਨੂੰ ਦਾ ਧੰਨਵਾਦ- ਕੋਚ ਭਗਵੰਤ ਸਿੰਘ

ਅਜੀਤ ਡੈਸਕ 21-07-2025
ਆਦਮਪੁਰ, 20 ਜੁਲਾਈ (ਹਰਪ੍ਰੀਤ ਸਿੰਘ)- ਸੂਬੇ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਇੱਕ ਸ਼ਲਾਘਾਯੋਗ ਕਦਮ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਕੋਚ ਭਗਵੰਤ ਸਿੰਘ ਨੇ ਕਰਦਿਆਂ ਦੱਸਿਆ ਕਿ ਆਦਮਪੁਰ ਤੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪਿੰਡ ਪਿੰਡ ਜਾ ਕੇ ਇਸ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਜੜੋ੍ਹਾ ਖਤਮ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਸਕੂਲੀ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਨ ਉੱਥੇ ਹੀ ਨੌਜਵਾਨ ਪੀੜੀ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਤੋਂ ਹਲਕੇ ਦੇ ਕਰੀਬ 27 ਪਿੰਡਾਂ 'ਚ ਖੇਡ ਸਟੇਡੀਅਮ ਬਣਾਉਣ ਲਈ 7 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਵਾਉਣ ਤੇ ਇਲਾਕੇ ਦੇ ਐਨ.ਆਰ.ਆਈ., ਖੇਡ ਪਰਮੋਟ ਸੁਮੇਤ ਕਾਲਜਾਂ ਦੇ ਪਿ੍ੰਸੀਪਲਾਂ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਅੰਤਰਰਾਸ਼ਟਰੀ ਕੋਚ ਭਗਵੰਤ ਸਿੰਘ ਵਾਈਸ ਚੇਅਰਮੈਨ ਗਰੇਟ ਸਪੋਰਟਸ ਕਲੱਬ ਇੰਡੀਆ, ਕੁਲਦੀਪ ਸਿੰਘ ਚਾਹਲ ਅੰਤਰਰਾਸ਼ਟਰੀ ਅਥਲੀਟ ਸੀਨੀਅਰ ਵਾਈਸ ਪ੍ਰਧਾਨ ਗਰੇਟ ਸਪੋਰਟਸ ਕਲੱਬ ਇੰਡੀਆ, ਪਿ੍ੰਸੀਪਲ ਗੁਰਨਾਮ ਸਿੰਘ ਖਾਲਸਾ ਕਾਲਜ ਡੁਮੇਲੀ ਸਮੇਤ ਐਨ.ਆਰ.ਆਈ. ਵੀਰ ਹਾਜ਼ਰ |
ਪਿਛਲੀ ਖ਼ਬਰ ਬੈਂਕ ਆਫ਼ ਬੜੌਦਾ ਬ੍ਰਾਂਚ ਸ਼ਾਹਕੋਟ ਨੇ ਰਾਮਪੁਰ ਸਕੂਲ ਦੇ ਬੱਚਿਆਂ ਨਾਲ ਮਨਾਈ ਬੈਂਕ ਦੀ 118ਵੀਂ ਵਰ੍ਹੇਗੰਢ ਅਗਲੀ ਖ਼ਬਰ ਬੱਲੀ ਥਿੰਦ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।