21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਥਾਣਾ ਮੁਖੀ ਨੂੰ ਕੀਤੀ ਸ਼ਿਕਾਇਤ

ਅਜੀਤ ਡੈਸਕ 21-07-2025
ਜੰਡਿਆਲਾ ਮੰਜਕੀ, 20 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਨੂਰਮਹਿਲ ਵਿੱਚ ਮਾਤਾ ਦੀ ਫੋਟੋ ਵਾਲੇ ਸਨਮਾਨ ਚਿੰਨ੍ਹਾਂ, ਚੁੰਨੀਆਂ ਤੇ ਹੋਰ ਸਮੱਗਰੀ ਨੂੰ ਕੂੜੇ ਵਾਲੀ ਰੇੜੀ ਉੱਪਰ ਸੁੱਟਣ ਖਿਲਾਫ ਰਾਜ ਬਹਾਦਰ ਸੰਧੀਰ ਪੁੱਤਰ ਹਰਦਿਆਲ ਸੰਧੀਰ ਵੱਲੋਂ ਮੁੱਖ ਥਾਣਾ ਅਫਸਰ ਨੂਰਮਹਿਲ ਨੂੰ ਸ਼ਿਕਾਇਤ ਦਿੱਤੀ ਗਈ ਹੈ | ਰੋਸ ਜ਼ਾਹਰ ਕਰਦਿਆਂ ਰਾਜ ਬਹਾਦਰ ਸੰਧੀਰ ਨੇ ਕਿਹਾ ਕਿ ਸ਼ਹਿਰ ਦੀ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਉਕਤ ਘਟਨਾ ਸੰਬੰਧੀ ਮੂੰਹ ਨਹੀਂ ਖੋਲਿ੍ਹਆ ਗਿਆ ਜਦਕਿ ਉਸ ਧਾਰਮਿਕ ਬੇਅਦਬੀ ਖਿਲਾਫ ਵੀਡੀਓ ਵਾਇਰਲ ਕਰਨ ਵਾਲੇ ਨਾਲ ਕੁੱਟਮਾਰ ਕੀਤੀ ਗਈ | ਉਹਨਾਂ ਕਿਹਾ ਕਿ ਧਾਰਮਿਕ ਸੰਗਠਨਾਂ ਨੇ ਰੋਸ ਪ੍ਰਗਟ ਕਰਨ ਦੀ ਬਜਾਏ ਇਸ ਮਾਮਲੇ 'ਤੇ ਰਾਜਨੀਤੀ ਚਮਕਾਉਂਦਿਆਂ ਮਾਮਲਾ ਦਬਾਉਣ ਦੀ ਕੋਸਿਸ਼ ਕੀਤੀ | ਉਹਨਾਂ ਕਿਹਾ ਕਿ ਮਹਾਂਮਾਈ ਦੇ ਜਾਗਰਨ ਮੌਕੇ ਉਪਦੇਸ਼ ਦੇਣ ਵਾਲੇ ਉਕਤ ਵਿਅਕਤੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਮੁਕੱਦਮਾ ਦਰਜ ਕੀਤਾ ਜਾਵੇ | ਰਾਜ ਬਹਾਦਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਕਿਹਾ ਕਿ ਰਾਜਨੀਤਿਕ ਤੇ ਰਸੂਖਦਾਰ ਵਿਅਕਤੀ ਉਨ੍ਹਾਂ ਦਾ ਕੋਈ ਵੀ ਨੁਕਸਾਨ ਕਰ ਸਕਦੇ ਹਨ, ਇਸ ਲਈ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ |
ਪਿਛਲੀ ਖ਼ਬਰ ਪੰਜਾਬ ਨੂੰ ਪੁਲਿਸ ਰਾਜ 'ਚ ਤਬਦੀਲ ਕਰਨ ਦੀ ਸਰਕਾਰ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ- ਜਸਵੀਰ ਕੌਰ ਜੱਸੀ ਅਗਲੀ ਖ਼ਬਰ ਪ੍ਰਸ਼ਾਸਨ ਵਲੋਂ ਐਕਵਾਇਰ ਕੀਤੀ ਜ਼ਮੀਨ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਕਿਸਾਨਾਂ ਨੂੰ ਦਿਵਾਇਆ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।