20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਐੱਸ. ਡੀ. ਐੱਮ. ਬੈਂਸ ਨੇ ਬਲਾਕ ਮਹਿਤਪੁਰ ਦੇ ਪਿੰਡਾਂ 'ਚ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ

ਅਜੀਤ ਡੈਸਕ 21-07-2025
ਮਹਿਤਪੁਰ, 20 ਜੁਲਾਈ (ਲਖਵਿੰਦਰ ਸਿੰਘ) - ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਵਲੋਂ ਮਹਿਤਪੁਰ ਬਲਾਕ ਨਾਲ ਸੰਬੰਧਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਪਿਛਲੇ ਦਿਨੀਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਉਹਨਾਂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਅੱਗੇ ਰੱਖੀਆਂ ਗਈਆਂ | ਉਨ੍ਹਾਂ ਸਰਪੰਚਾਂ ਨਾਲ ਕੀਤੇ ਵਾਅਦੇ ਅਨੁਸਾਰ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਬੀ.ਡੀ.ਪੀ.ਓ ਮਹਿਤਪੁਰ, ਮੈਡਮ ਗੁਰਵਿੰਦਰ ਕੌਰ ਨਾਲ ਪਿੰਡ ਉਧੋਵਾਲ ਪਹੁੰਚੇ ਜਿੱਥੇ ਸਰਪੰਚ ਬੀਬੀ ਅਨੂਪ੍ਰੇਮ ਨੇ ਆਪਣੇ ਪੰਚਾਇਤ ਮੈਂਬਰਾਂ ਨਾਲ ਉਹਨਾਂ ਸਾਹਮਣੇ ਆਪਣਾ ਮੰਗ ਪੱਤਰ ਰੱਖਦਿਆਂ ਕਿਹਾ ਕਿ ਪਿੰਡ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਨੂੰ ਲੋੜੀਂਦੀ ਗ੍ਰਾਂਟ, ਸਰਕਾਰੀ ਸਕੂਲ ਦੀ ਸੜਕ ਦੀ ਮੁਰੰਮਤ, ਆਪਣੀ ਉਮਰ ਪੁਗਾ ਚੁੱਕੇ ਦਰੱਖਤਾਂ ਦੀ ਕਟਾਈ ਤੇ ਆਂਗਨਵਾੜੀ ਸੈਂਟਰ ਦੀ ਅਧੂਰੀ ਪਈ ਬਿਲਡਿੰਗ ਲਈ ਗਰਾਂਟ ਦੀ ਸਖਤ ਲੋੜ ਹੈ | ਮੌਕੇ ਉੱਪਰ ਹੀ ਪੰਚਾਇਤ ਸੈਕਟਰੀ ਸੋਮਨਾਥ ਤੇ ਦਫ਼ਤਰ ਦੇ ਮੁਲਾਜ਼ਮ ਸੰਤੋਖ ਸਿੰਘ ਵੱਲੋਂ ਪੰਚਾਇਤ ਦੇ ਕੁਝ ਮਤੇ ਪਾਏ ਗਏ ਜਿਸ ਨੂੰ ਪੰਚਾਇਤ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਇੰਡੋ ਸਵਿਸ ਸਕੂਲ ਵਿਖੇ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਆਪ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਹੀਂ ਹੋਏ ਪੂਰੇ : ਇੰਸਟਰਕਟਰ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।