20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੁਰਦੀਪ ਕਾਲੜਾ ਇਨਕਮ ਟੈਕਸ ਬਾਰ ਜਲੰਧਰ ਦੇ ਪ੍ਰਧਾਨ ਬਣੇ

ਇਨਕਮ ਟੈਕਸ ਬਾਰੇ ਨਵੀਂ ਟੀਮ ਦੇ ਨਾਲ ਅਨਿਲ ਵਰਮਾ, ਰਾਜੇਸ਼ ਕੱਕੜ ਤੇ ਹੋਰ | ਤਸਵੀਰ: ਜੀ.ਪੀ. ਸਿੰਘ <br/> 21-07-2025
ਜਲੰਧਰ, 20 ਜੁਲਾਈ (ਸ਼ਿਵ)- ਇਨਕਮ ਟੈਕਸ ਬਾਰ ਜਲੰਧਰ ਦੇ 2025-26 ਲਈ ਹੋਈ ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਸੀ. ਏ. ਰਾਜੇਸ਼ ਕੱਕੜ ਤੇ ਸੇਵਾਮੁਕਤ ਆਈ. ਆਰ. ਐਸ. ਅਧਿਕਾਰੀ ਕੇ.ਸੀ. ਸੁਮਨ ਦੀ ਦੇਖ-ਰੇਖ ਵਿਚ ਹੋਈ ਤੇ ਬਿਨਾਂ ਵਿਰੋਧ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਐਡਵੋਕੇਟ ਗੁਰਦੀਪ ਕਾਲੜਾ ਨੂੰ ਪ੍ਰਧਾਨ ਤੇ ਸਕੱਤਰ ਐਡਵੋਕੇਟ ਸਰਵੇਸ਼ ਸ਼ਰਮਾ ਨੂੰ ਐਲਾਨਿਆ ਗਿਆ | ਬਾਕੀ ਚੁਣੇ ਗਏ ਅਹੁਦੇਦਾਰਾਂ ਵਿਚ ਮੀਤ ਪ੍ਰਧਾਨ ਸੀ. ਏ. ਨਿਤਿਨ ਗਾਂਧੀ, ਸੀ. ਏ. ਸੁਨੀਲ ਦੱਤ, ਐਡਵੋਕੇਟ ਭੁਪਿੰਦਰ ਧਵਨ, ਸੰਯੁਕਤ ਸਕੱਤਰ ਸੀ.ਐਸ. ਹਰਪ੍ਰੀਤ ਸਿੰਘ, ਖ਼ਜ਼ਾਨਚੀ ਐਡਵੋਕੇਟ ਵਿਕਰਾਂਤ ਨਾਗਪਾਲ, ਸੰਯੁਕਤ ਖ਼ਜ਼ਾਨਚੀ ਐਡਵੋਕੇਟ ਮਨੀ ਮਹਾਜਨ, ਮੀਡੀਆ ਤੇ ਪ੍ਰਾਜੈਕਟ ਕੁਆਰਡੀਨੇਟਰ ਐਡਵੋਕੇਟ ਜੇ. ਪੀ. ਸਿੰਘ ਨੂੰ ਬਣਾਇਆ ਗਿਆ | ਸਰਪ੍ਰਸਤ ਦੇ ਰੂਪ ਵਿਚ ਐਡਵੋਕੇਟ ਅਨਿਲ ਵਰਮਾ, ਸੀ.ਏ. ਰਾਜੇਸ਼ ਕੱਕੜ, ਕੇ.ਸੀ. ਸੁਮਨ ਤੇ ਸੀ. ਏ. ਅਨੰਦ ਚੋਪੜਾ ਨੂੰ ਚੁਣਿਆ ਗਿਆ | ਅਕੈਡਮਿਕ ਕਮੇਟੀ ਦੇ ਮੈਂਬਰ ਸੀ.ਏ. ਸੁਰਿੰਦਰ ਮਹਾਜਨ, ਸੀ.ਏ. ਦਿਨੇਸ਼ ਮਿੱਤਲ, ਸੀ.ਏ. ਆਰ.ਕੇ. ਨਾਰੰਗ, ਸੀ.ਐਸ. ਮੋਹਿਤ ਸਲੂਜਾ ਤੇ ਐਡਵੋਕੇਟ ਵਿਕਾਸ ਜੈਰਥ ਬਣਾਏ ਗਏ ਹਨ | ਚੋਣ ਤੋਂ ਬਾਅਦ ਕੀਤੀ ਗਈ ਮੀਟਿੰਗ ਵਿਚ ਅਨਿਲ ਵਰਮਾ, ਰਾਜੇਸ਼ ਕੱਕੜ, ਗੁਰਦੀਪ ਕਾਲੜਾ, ਸਰਵੇਸ਼ ਸ਼ਰਮਾ, ਅਨੰਦ ਚੋਪੜਾ ਨੇ ਕੁੱਝ ਦਿਨ ਪਹਿਲਾਂ ਜੀ.ਐਸ.ਟੀ. ਵਿਭਾਗ ਵਲੋਂ ਕਾਰੋਬਾਰੀਆਂ 'ਤੇ ਮਾਰੇ ਗਏ ਛਾਪਿਆਂ ਬਾਰੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਕਿਹਾ ਕਿ ਇਨ੍ਹਾਂ ਛਾਪਿਆਂ ਕਰਕੇ ਕਾਰੋਬਾਰੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਹ ਇੱਕ ਤਰ੍ਹਾਂ ਨਾਲ ਇੰਸਪੈੱਕਟਰੀ ਰਾਜ ਹੀ ਚੱਲ ਰਿਹਾ ਹੈ | ਸਾਰਿਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਵਿਭਾਗ ਨੂੰ ਕਾਰੋਬਾਰੀਆਂ ਨਾਲ ਤਾਲਮੇਲ ਕਰਕੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ | ਇਹ ਵੀ ਮੰਗ ਕੀਤੀ ਕਿ ਟੈਕਸ ਜਮ੍ਹਾਂ ਕਰਵਾਉਣ ਦੀ ਅੰਤਿਮ ਤਾਰੀਖ਼ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਕਰਨੀ ਚਾਹੀਦੀ ਹੈ ਤਾਂ ਜੋ ਆਮਦਨ ਕਰਦਾਤਾਵਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਪ੍ਰਮੁੱਖ ਰੂਪ ਵਿਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਦਿੱਤਿਆ ਜੈਨ, ਐਡਵੋਕੇਟ ਰੋਹਿਤ ਗੰਭੀਰ, ਐਡਵੋਕੇਟ ਕੁਨਾਲ ਗੋਇਲ, ਐਡਵੋਕੇਟ ਪ੍ਰਤਾਪ ਵਧਵਾ, ਐਡਵੋਕੇਟ ਅਮਰਿੰਦਰ ਥਿੰਦ, ਐਡਵੋਕੇਟ ਬਲਵਿੰਦਰ ਕਾਲੜਾ, ਐਡਵੋਕੇਟ ਰਮਨ ਦੂਆ, ਐਡਵੋਕੇਟ ਧੀਰ, ਐਡਵੋਕੇਟ ਪਰਮਜੀਤ ਕੰਡਾ, ਐਡਵੋਕੇਟ ਹਰਪ੍ਰਤਾਪ ਰਾਜਪਾਲ, ਐਡਵੋਕੇਟ ਮਹੇਸ਼ ਕੁਮਾਰ, ਐਡਵੋਕੇਟ ਸੰਜੀਵ ਸ਼ਰਮਾ, ਐਡਵੋਕੇਟ ਨਰੂਲਾ, ਐਡਵੋਕੇਟ ਅਨਿਲ ਮਿੱਤਲ, ਐਡਵੋਕੇਟ ਸੰਜੀਵ ਕੌਂਡਲ, ਸੀ.ਏ. ਅਮਿਤ ਕਪੂਰ, ਸੀ.ਏ. ਮਧੁਰ ਸ਼ਰਮਾ, ਸੀ.ਏ. ਪਰਮਿੰਦਰ ਸਿੰਘ, ਸੀ. ਏ. ਭਵਨਦੀਪ ਸਿੰਘ, ਸੀ.ਏ. ਗੁਰਕੀਰਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਸ਼ਰਧਾ ਨਾਲ ਮਨਾਇਆ ਸੰਗਰਾਂਦ ਦਾ ਦਿਹਾੜਾ ਅਗਲੀ ਖ਼ਬਰ ਦਿਨੇਸ਼ ਢਲ ਤੇ ਜੱਸਲ ਨੇ ਟਿਊਬਵੈੱਲ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।