24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗੁ. ਗੋਬਿੰਦ ਧਾਮ ਸਾਹਿਬ ਦਾ ਨੀਂਹ ਪੱਥਰ ਰੱਖਣ ਹਿੱਤ ਕਰਵਾਇਆ ਗੁਰਮਤਿ ਸਮਾਗਮ <br/>

ਅਜੀਤ ਡੈਸਕ 20-07-2025
ਚੁਗਿੱਟੀ/ਜੰਡੂਸਿੰਘਾ, 19 ਜੁਲਾਈ (ਨਰਿੰਦਰ ਲਾਗੂ)-ਜਲੰਧਰ ਦੇ ਜੰਡੂਸਿੰਘਾ ਨੇੜੇ ਸਥਿਤ ਗੁ. ਟਿੱਬੀ ਸਾਹਿਬ, ਗੋਬਿੰਦ ਧਾਮ ਸਾਹਿਬ ਟਰੱਸਟ ਵਲੋਂ ਬਣਾਏ ਜਾ ਰਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਤ ਬਾਬਾ ਹਰਿਜੰਦਰ ਸਿੰਘ ਮੰਝਪੁਰ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਆਪਣੇ ਕਰਮ ਕਮਲਾਂ ਨਾਲ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਗੁਰਪ੍ਰੀਤ ਸਿੰਘ ਮੁਜੱਸਮ ਨੇ ਦੱਸਿਆ ਕਿ ਬਣ ਰਹੇ ਗੁਰਦੁਆਰਾ ਸਾਹਿਬ ਵਿਚ ਬਿਨਾਂ ਕਿਸੇ ਭੇਟਾ ਅਤੇ ਭੇਦਭਾਵ ਦੇ ਹਰ ਇਕ ਨੂੰ ਕੀਰਤਨ ਦੀ ਵਿੱਦਿਆ, ਸੰਥਿਆ, ਗਤਕਾ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਟਰੱਸਟ ਨੇ ਪਹਿਲਾਂ ਹੀ ਵੱਖਰੀ ਥਾਂ 'ਤੇ ਸ਼ੁਰੂ ਕੀਤੀਆਂ ਹੋਈਆਂ ਹਨ | ਇਨ੍ਹਾਂ ਸੇਵਾਵਾਂ ਦੇ ਪਸਾਰੇ ਲਈ ਹੁਣ ਇਹ ਕਾਰਜ ਅਰੰਭਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਗੁ. ਗੋਬਿੰਦ ਧਾਮ ਸਾਹਿਬ ਟਰੱਸਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਉੱਤੇ ਚੱਲ ਕੇ ਕਥਾ ਕੀਰਤਨ ਦੇ ਸਮਾਗਮਾਂ ਰਾਹੀਂ, ਗੁਰਮਤਿ ਵਿਦਿਆ ਦੇ ਪਸਾਰੇ ਰਾਹੀਂ ਸਮਾਜ ਵਿਚ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਦੀ ਸੇਵਾ ਨਿਭਾਉਣ ਦਾ ਯਤਨ ਕਰ ਰਿਹਾ ਹੈ | ਨੀਂਹ ਪੱਥਰ ਰੱਖਣ ਦੌਰਾਨ ਚੱਲ ਰਹੇ ਸਮਾਗਮਾਂ ਵਿਚ ਭਾਈ ਪ੍ਰਭਜੋਤ ਸਿੰਘ ਅਤੇ ਉਸਤਾਦ ਭਾਈ ਸਹਿਜਦੀਪ ਸਿੰਘ ਦੇ ਜਥਿਆਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਟਰੱਸਟ ਦੇ ਪ੍ਰਧਾਨ ਬੀਬੀ ਜਗਜੀਤ ਕੌਰ ਅਤੇ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਰਾਂਦ ਅਤੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਨੈਸ਼ਨਲ ਸਕੂਲ ਖੇਡਾਂ 'ਚ ਤਗਮੇ ਜਿੱਤਣ ਵਾਲੇ ਪੰਜਾਬ ਦੇ ਸਕੂਲੀ ਖਿਡਾਰੀਆਂ ਦੀ ਨਹੀਂ ਲਈ ਜਾ ਰਹੀ ਸਾਰ-ਡੀ.ਟੀ.ਐਫ. <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।