ਜਮਸ਼ੇਰ ਖਾਸ, 19 ਜੁਲਾਈ (ਹਰਵਿੰਦਰ ਕੁਮਾਰ)- ਗੁਰਦੁਆਰਾ ਸਿੰਘ ਸਭਾ ਦੀਵਾਲੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਏ ਗਏ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ ਹੈ | ਭਾਈ ਦਵਿੰਦਰ ਸਿੰਘ ਸੋਢੀ ਅਤੇ ਬਾਬਾ ਲਾਲ ਸਿੰਘ ਧੀਣਾ ਵਾਲਿਆਂ ਨੇ ਆਈ ਹੋਈ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਹੈੱਡ ਗ੍ਰੰਥੀ ਤਰਲੋਚਨ ਸਿੰਘ, ਜਥੇਦਾਰ ਗੁਰਦੇਵ ਸਿੰਘ ਦੀਵਾਲੀ, ਲੰਬੜਦਾਰ ਅਮਰੀਕ ਸਿੰਘ ਦੀਵਾਲੀ, ਸੁਖਦੇਵ ਸਿੰਘ, ਹਰਮਨ ਸਿੰਘ, ਸਰਪੰਚ ਸੰਦੀਪ ਕੁਮਾਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |