ਜਲੰਧਰ, 19 ਜੁਲਾਈ (ਸ਼ਿਵ)- ਆਮ ਆਦਮੀ ਪਾਰਟੀ ਪੰਜਾਬ ਵੱਲੋਂ ਨਵ-ਨਿਯੁਕਤ ਵਿੰਗ ਇੰਚਾਰਜਾਂ ਅਤੇ ਅਹੁਦੇਦਾਰਾਂ ਦਾ ਸਨਮਾਨ ਸਮਾਰੋਹ ਅੱਜ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਅਗਵਾਈ ਵਿਚ ਜਲੰਧਰ ਦੇ ਸਰਕਟ ਹਾਊਸ ਵਿਖੇ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਸਭ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਭ ਰਲ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ, ਹਲਕਾ ਇੰਚਾਰਜ ਜਲੰਧਰ ਕੈਂਟ ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ (ਉੱਤਰੀ) ਤੇ ਨਿਤਿਨ ਕੋਹਲੀ (ਕੇਂਦਰੀ) ਵੀ ਹਾਜ਼ਰ ਰਹੇ | ਇਨ੍ਹਾਂ ਨੇ ਨਵੇਂ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਤਾਲਮੇਲ ਬਣਾ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ | ਇਸ ਮੌਕੇ ਸਨਮਾਨਿਤ ਕੀਤੇ ਗਏ ਆਗੂਆਂ ਵਿਚ ਤਰਨਦੀਪ ਸਿੰਘ ਸੰਨੀ-ਦੋਆਬਾ ਇੰਚਾਰਜ, ਮੀਡੀਆ, ਆਤਮ ਪ੍ਰਕਾਸ਼ ਸਿੰਘ ਦੋਆਬਾ ਸਕੱਤਰ ਮੀਡੀਆ, ਸੰਜੀਵ ਭਗਤ ਮੀਡੀਆ ਇੰਚਾਰਜ, ਜਲੰਧਰ ਅਰਬਨ, ਜਸਕਰਨ ਸਿੰਘ ਮੀਡੀਆ ਸਕੱਤਰ, ਜਲੰਧਰ ਅਰਬਨ, ਪਿ੍ਤਪਾਲ ਟਿਵਾਣਾ -ਮੀਡੀਆ ਸਕੱਤਰ, ਜਲੰਧਰ ਦਿਹਾਤੀ, ਸੁਰਿੰਦਰ ਸਿੰਘ ਸ਼ੇਰਗਿੱਲ-ਦੋਆਬਾ ਇੰਚਾਰਜ, ਯੂਥ ਵਿੰਗ, ਗੁਰਪ੍ਰੀਤ ਕੌਰ ਦੋਆਬਾ ਇੰਚਾਰਜ ਇਸਤਰੀ ਵਿੰਗ, ਸ਼ੋਭਾ ਭਗਤ ਇਸਤਰੀ ਵਿੰਗ, ਹਿਤੇਸ਼ ਗਰੇਵਾਲ-ਇੰਚਾਰਜ, ਯੂਥ ਵਿੰਗ ਹਰਚਰਨ ਸਿੰਘ ਸੰਧੂ ਸੰਗਠਨ ਇੰਚਾਰਜ, ਵੈਸਟ ਅਸ਼ਵਨੀ ਅਗਰਵਾਲ ਸੰਗਠਨ ਇੰਚਾਰਜ, ਉੱਤਰੀ ਡਾ. ਅਮਿਤ ਕੁਮਾਰ ਸੰਗਠਨ ਇੰਚਾਰਜ, ਸੈਂਟਰਲ ਸੁਭਾਸ਼ ਭਗਤ ਸੰਗਠਨ ਇੰਚਾਰਜ ਕੈਂਟ ਸ਼ਾਮਿਲ ਸਨ |