23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਦਮਪੁਰ-ਕਠਾਰ ਮੁੱਖ ਮਾਰਗ 14 ਘੰਟੇ ਰਿਹਾ ਬੰਦ

ਅਜੀਤ ਡੈਸਕ 20-07-2025
ਆਦਮਪੁਰ, 19 ਜੁਲਾਈ (ਰਮਨ ਦਵੇਸਰ)- ਆਦਮਪੁਰ-ਹੁਸ਼ਿਆਰਪੁਰ ਰੋਡ 'ਤੇ ਕਠਾਰ ਦੇ ਨੇੜੇ ਗੈਸ ਨਾਲ ਭਰਿਆ ਟੈਂਕਰ ਨੰਬਰ ਐਚ ਆਰ 63 ਸੀ 3295 ਬੀਤੇ ਕੱਲ੍ਹ ਪਲਟ ਗਿਆ ਸੀ ਜਿਸ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਉਸ ਨੂੰ ਸਿੱਧਾ ਕਰ ਦੂਸਰੇ ਟੈਂਕਰ ਵਿਚ ਗੈਸ ਭਰੀ ਜਾਣੀ ਸੀ | ਅੱਜ ਸਵੇਰੇ 7 ਵਜੇ ਦੇ ਕਰੀਬ ਬਠਿੰਡਾ ਤੋਂ ਖ਼ਾਲੀ ਟੈਂਕਰ ਅਤੇ ਗੈਸ ਭਰਨ ਵਾਲੇ ਯੰਤਰ ਲਿਆਂਦੇ ਗਏ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਆਦਮਪੁਰ ਤੋਂ ਕਠਾਰ ਮੁੱਖ ਮਾਰਗ ਦੀ ਪੂਰੀ ਤਰ੍ਹਾਂ ਆਵਾਜਾਈ ਬੰਦ ਕਰ ਦਿੱਤੀ ਤੇ ਉਸ ਦੇ ਨੇੜੇ ਪੈਂਦੇ ਸਾਰੇ ਸਕੂਲ ਬੰਦ ਕਰ ਦਿੱਤੇ ਅਤੇ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ | ਉਸ ਤੋਂ ਬਾਅਦ ਪਲਟੇ ਹੋਏ ਟੈਂਕਰ ਤੋਂ ਦੂਜੇ ਟੈਂਕਰ ਵਿਚ ਗੈਸ ਨੂੰ ਭਰਿਆ ਗਿਆ | ਜਦ ਟੈਂਕਰ ਦੀ ਅੱਧੀ ਗੈਸ ਦੂਜੇ ਟੈਂਕਰ ਵਿਚ ਭਰ ਦਿੱਤੀ ਗਈ ਫਿਰ ਉਸ ਟੈਂਕਰ ਨੂੰ ਸਿੱਧਾ ਕਰਨ ਲਈ ਵੱਡੀਆਂ ਕਰੇਨਾਂ ਮੰਗਵਾਈਆਂ ਗਈਆਂ ਤੇ ਉਨ੍ਹਾਂ ਦੀ ਮਦਦ ਨਾਲ ਪਲਟੇ ਹੋਏ ਟੈਂਕਰ ਨੂੰ ਸਿੱਧਾ ਕੀਤਾ ਗਿਆ | ਫਿਰ ਉਸ ਸਿੱਧੇ ਕੀਤੇ ਟੈਂਕਰ ਵਿਚੋਂ ਬਾਕੀ ਬਚੀ ਗੈਸ ਨੂੰ ਦੂਸਰੇ ਟੈਂਕਰ ਵਿਚ ਭਰਿਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਗੈਸ ਭਰਨ ਦੇ ਦੌਰਾਨ ਉੱਥੇ ਮੌਕੇ 'ਤੇ ਐਂਬੁਲੈਂਸ, ਫਾਇਰ ਬਿ੍ਗੇਡ ਤੇ ਉੱਚ ਅਧਿਕਾਰੀ ਵੀ ਉੱਥੇ ਮੌਜੂਦ ਸਨ |
ਪਿਛਲੀ ਖ਼ਬਰ ਸੀਨੀਅਰ ਅੰਤਰ ਜ਼ਿਲ੍ਹਾ ਕ੍ਰਿਕਟ ਮੈਚ 'ਚ ਜਲੰਧਰ ਦੀ ਗੁਰਦਾਸਪੁਰ 'ਤੇ ਸ਼ਾਨਦਾਰ ਜਿੱਤ ਅਗਲੀ ਖ਼ਬਰ ਨਗਰ ਨਿਗਮ ਪੱਕੇ ਤੌਰ 'ਤੇ ਬੰਦ ਕਰੇਗਾ ਖ਼ਾਲਸਾ ਸਕੂਲ ਵਾਲਾ ਕੂੜੇ ਦਾ ਡੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।