23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਗਰ ਨਿਗਮ ਪੱਕੇ ਤੌਰ 'ਤੇ ਬੰਦ ਕਰੇਗਾ ਖ਼ਾਲਸਾ ਸਕੂਲ ਵਾਲਾ ਕੂੜੇ ਦਾ ਡੰਪ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਸ਼ਿਵ)- ਕਈ ਸਾਲਾਂ ਤੋਂ ਲੋਕਾਂ ਲਈ ਪੇ੍ਰਸ਼ਾਨੀ ਬਣੇ ਹੋਏ ਨਕੋਦਰ ਚੌਕ ਦੇ ਕੋਲ ਖ਼ਾਲਸਾ ਸਕੂਲ ਵਾਲੇ ਕੂੜੇ ਦੇ ਡੰਪ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਇਸ ਡੰਪ ਦਾ ਕੂੜਾ ਬੀ. ਐਮ. ਸੀ. ਚੌਕ ਤੇ ਬਸਤੀ ਸ਼ੇਖ਼ ਡੰਪ 'ਤੇ ਲੈ ਜਾਣ ਲਈ ਰੈਗ ਪਿੱਕਰਾਂ ਨੂੰ 30 ਈ-ਰਿਕਸ਼ੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਇਸ ਡੰਪ ਨੂੰ ਬੰਦ ਕਰਨ ਲਈ ਲੋਕਾਂ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਤੇ ਦੱਸਿਆ ਜਾਂਦਾ ਹੈ ਕਿ ਇਹ ਡੰਪ 10 ਸਾਲ ਤੋਂ ਵੀ ਪੁਰਾਣਾ ਡੰਪ ਸੀ | ਇਸ ਡੰਪ ਨੂੰ ਬੰਦ ਕਰਵਾਉਣ ਦੇ ਮੌਕੇ ਮੇਅਰ ਵਨੀਤ ਧੀਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੁੱਜਣ ਵਾਲਿਆਂ ਵਿਚ ਨਿਗਮ ਕਮਿਸ਼ਨਰ ਗੌਤਮ ਜੈਨ, ਪੰਜਾਬ ਸਚਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਨਿਗਮ ਦੇ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ, ਗੁਰਦਿਆਲ ਸਿੰਘ ਸੈਣੀ, ਅਸ਼ੋਕ ਭੀਲ, ਸੁਪਰਵਾਈਜ਼ਰ ਰਾਹੁਲ, ਸੀ. ਐਫ. ਸੁਮਨ ਮੋਟੀਵੇਟਰ ਹਾਜ਼ਰ ਸਨ | ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਇਸ ਡੰਪ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਤੇ ਨਿਗਮ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ | ਡੀ.ਸੀ. ਹਿਮਾਂਸ਼ੂ ਅਗਰਵਾਲ ਨੇ ਇਸ ਮੌਕੇ ਨਿਗਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ | ਨਿਗਮ ਵਲੋਂ ਇਸ ਤੋਂ ਪਹਿਲਾਂ ਪਲਾਜ਼ਾ ਚੌਕ, ਮਾਡਲ ਟਾਊਨ ਡੰਪ, ਚੁਗਿੱਟੀ ਦਾ ਡੰਪ ਬੰਦ ਕਰਵਾਇਆ ਹੈ | ਚੇਤੇ ਰਹੇ ਕਿ ਦੱਸ ਸਾਲ ਪਹਿਲਾਂ ਛੋਟੇ ਤੇ ਵੱਡੇ ਕੂੜੇ ਦੇ ਡੰਪ ਮਿਲਾ ਕੇ 100 ਦੇ ਕਰੀਬ ਡੰਪ ਹੁੰਦੇ ਸੀ ਤੇ ਹੁਣ ਜ਼ਿਆਦਾਤਰ ਛੋਟੇ ਡੰਪਾਂ ਦੇ ਬੰਦ ਹੋਣ ਤੋਂ ਬਾਅਦ ਸ਼ਹਿਰ ਵਿਚ ਨਿਗਮ ਵਲੋਂ 14 ਦੇ ਕਰੀਬ ਨੋਟੀਫਾਈਡ ਡੰਪ ਰਹਿ ਜਾਣਗੇ ਜਿਨਾਂ ਨੂੰ ਚਾਰ ਦੀਵਾਰੀ ਵਿਚ ਹੀ ਰੱਖਿਆ ਜਾਵੇਗਾ | ਇਨ੍ਹਾਂ ਵਿਚ ਦਕੋਹਾ, ਨੰਗਲ ਸ਼ਾਮਾਂ, ਆਦਰਸ਼ ਨਗਰ, ਫਿਸ਼ ਮਾਰਕੀਟ, ਕਪੂਰਥਲਾ ਚੌਕ, ਪ੍ਰਤਾਪ ਬਾਗ਼, ਵਿਕਾਸ ਪੁਰੀ, ਟਰਾਂਸਪੋਰਟ ਨਗਰ, ਬਰਲਟਨ ਪਾਰਕ, ਬਸਤੀ ਸ਼ੇਖ਼, ਜੋਤੀ ਨਗਰ, ਬੀ. ਐਮ. ਸੀ. ਚੌਕ ਸ਼ਾਮਿਲ ਹੈ |
ਸਭ ਤੋਂ ਪੁਰਾਣੇ ਕਾਲਜ ਦੇ ਕੋਲ ਨਿਗਮ ਨੇ ਅਜੇ ਤੱਕ ਬੰਦ ਨਹੀਂ ਕੀਤਾ ਡੰਪ
ਸ਼ਹਿਰ ਵਿਚ ਚਾਹੇ ਲੋਕਾਂ ਨੂੰ ਰਾਹਤ ਦੇਣ ਲਈ ਤੇਜ਼ੀ ਨਾਲ ਡੰਪ ਬੰਦ ਕੀਤੇ ਜਾ ਰਹੇ ਹਨ ਪਰ ਐਨ. ਜੀ. ਟੀ. ਵਿਚ ਲੋਕਾਂ ਵਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਨਿਗਮ ਨੇ ਕੇ. ਐਮ. ਵੀ. ਕਾਲਜ ਅਤੇ ਸਕੂਲ ਤੋਂ ਇਲਾਵਾ ਜਲੰਧਰ ਮਾਡਲ ਸਕੂਲ ਦੇ ਨਾਲ ਹੀ ਬਣੇ ਵਿਕਾਸ ਪੁਰੀ ਦੇ ਡੰਪ ਨੂੰ ਬੰਦ ਕਰਨ ਲਈ ਕੋਈ ਫ਼ੈਸਲਾ ਨਹੀਂ ਕੀਤਾ ਹੈ ਤੇ ਇਸ ਡੰਪ ਦੇ ਹੋਣ ਕਰਕੇ ਲੋਕਾਂ, ਬੱਚਿਆਂ ਨੂੰ ਪੇ੍ਰਸ਼ਾਨੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਇਲਾਕਾ ਵਾਸੀ ਇਸ ਡੰਪ ਨੂੰ ਬੰਦ ਕਰਵਾਉਣ ਲਈ ਕਈ ਵਾਰ ਧਰਨਾ ਪ੍ਰਦਰਸ਼ਨ ਵੀ ਕਰ ਚੁੱਕੇ ਹਨ | ਚੇਤੇ ਰਹੇ ਕਿ ਇਸ ਡੰਪ ਦੇ ਬਿਲਕੁਲ ਸਾਹਮਣੇ ਸਭ ਤੋਂ ਪੁਰਾਣਾ ਜਲੰਧਰ ਮਾਡਲ ਸਕੂਲ ਵੀ ਸਥਿਤ ਹੈ ਜਿੱਥੇ ਕਿ ਬੱਚੇ ਸਾਰਾ ਦਿਨ ਉੱਠਦੀ ਬਦਬੂ ਤੋਂ ਪੇ੍ਰਸ਼ਾਨ ਰਹਿੰਦੇ ਹਨ |
ਪਿਛਲੀ ਖ਼ਬਰ ਆਦਮਪੁਰ-ਕਠਾਰ ਮੁੱਖ ਮਾਰਗ 14 ਘੰਟੇ ਰਿਹਾ ਬੰਦ ਅਗਲੀ ਖ਼ਬਰ 'ਬਾਲਾ ਪ੍ਰੀਤਮ' ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।