22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਯੂਨਾਈਟਿਡ ਟਰੇਡ ਯੂਨੀਅਨ ਵਲੋਂ ਪੰਜਾਬ ਪੁਲਿਸ ਖ਼ਿਲਾਫ਼ ਗਿੱਦੜਪਿੰਡੀ ਪੁੱਲ 'ਤੇ 3 ਘੰਟੇ ਧਰਨਾ

ਅਜੀਤ ਡੈਸਕ 20-07-2025
ਲੋਹੀਆਂ ਖਾਸ, 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਯੂਨਾਈਟਡ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ ਨੇੜੇ ਪੈਂਦੇ ਸਤਲੁਜ ਦਰਿਆ ਦੇ ਪੁਲ 'ਤੇ ਸਮੂਹ ਡਰਾਈਵਰਾਂ ਵੱਲੋਂ ਪੰਜਾਬ ਪੁਲਿਸ ਦੇ ਉਨ੍ਹਾਂ ਪ੍ਰਤੀ ਮਾੜੇ ਵਤੀਰੇ ਖਿਲਾਫ ਧਰਨਾ ਆਰੰਭ ਕਰ ਦਿੱਤਾ ਗਿਆ ਹੈ | ਨੈਸ਼ਨਲ ਹਾਏਵੇ 'ਤੇ ਪੈਂਦੇ ਇਸ ਪੁੱਲ 'ਤੇ ਕਰੀਬ 3 ਘੰਟੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਲੋਹੀਆਂ ਪੁਲਿਸ ਇਸ ਪੁੱਲ 'ਚ ਵੱਖ-ਵੱਖ ਫੋਰ ਵੀਲ੍ਹਰਾਂ ਦੇ ਡਰਾਇਵਰਾਂ ਨੂੰ ਆਨੇ ਬਹਾਨੇ ਤੰਗ ਕਰਕੇ ਪੈਸੇ ਵਸੂਲਦੀ ਹੈ, ਜਿਸ ਤੋਂ ਤੰਗ ਆ ਕੇ ਹੀ ਅਸੀਂ ਧਰਨੇ ਦਾ ਫੈਸਲਾ ਲਿਆ ਹੈ | ਧਰਨੇ ਕਾਰਨ ਦੋਵੇਂ ਸਾਈਡਾਂ 'ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਅਖੀਰ ਥਾਣਾ ਲੋਹੀਆਂ ਦੇ ਸਬ ਇੰਸਪੈਕਟਰ ਲਾਭ ਸਿੰਘ ਵੱਲੋਂ ਧਰਨਕਾਰੀਆਂ ਕੋਲ ਪੁੱਜ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਭਰੋਸਾ ਦਿੱਤਾ ਕਿ ਅੱਗੇ ਤੋਂ ਅਜਿਹੀ ਕੋਈ ਵੀ ਅਣਗਹਿਲੀ ਤੇ ਬਦਸਲੂਕੀ ਨਹੀਂ ਹੋਵੇਗੀ ਤਾਂ ਜਾ ਕੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ | ਇਸ ਮੌਕੇ ਲਖਵਿੰਦਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮੋਗਾ, ਨੈਬ ਸਿੰਘ ਪ੍ਰਧਾਨ ਫਿਰੋਜ਼ਪੁਰ, ਮਨਦੀਪ ਸਿੰਘ ਅੰਮਿ੍ਤਸਰ, ਗੁਰਮੁੱਖ ਸਿੰਘ ਮੱਲਾਂਵਾਲਾ ਸਮੇਤ ਇਲਾਕੇ ਭਰ ਦੇ ਡਰਾਈਵਰ, ਕਲੀਨਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਨਵ-ਨਿਯੁਕਤ ਬੀ.ਪੀ.ਈ.ਓ. ਨਿਰਮਲ ਸਿੰਘ ਗਿੱਦੜਪਿੰਡੀ ਨੂੰ ਕਲਸਟਰ ਲੋਹੀਆਂ ਦੇ ਸਮੂਹ ਅਧਿਆਪਕਾਂ ਵਲੋਂ ਸ਼ਾਨਦਾਰ ਵਿਦਾਇਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।