ਲੋਹੀਆਂ ਖਾਸ, 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਈ.ਓ. ਜਲੰਧਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿਰਮਲ ਸਿੰਘ ਗਿੱਦੜ ਪਿੰਡੀ ਨੂੰ ਪਦਉੱਨਤ ਕਰਕੇ ਬਤੌਰ ਬੀ.ਪੀ. ਈ.ਓ. ਨਿਯੁਕਤ ਕੀਤਾ ਗਿਆ ਹੈ, ਦੇ ਆਪਣੇ ਕਲਸਟਰ ਲੋਹੀਆਂ ਖਾਸ ਦੇ ਸਮੂਹ ਅਧਿਆਪਕਾਂ ਵੱਲੋਂ ਸ. ਨਿਰਮਲ ਸਿੰਘ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਸਨਮਾਨ ਕਰਦਿਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਉਹਨਾਂ ਦੀ ਜੀਵਨ ਸਾਥਣ ਪਰਮਜੀਤ ਕੌਰ (ਐੱਚ.ਟੀ.) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕੁਲਵਿੰਦਰ ਸਿੰਘ ਜੋਸਨ, ਮਾ.ਪਰਮਿੰਦਰ ਸਿੰਘ, ਬਰਿੰਦਰਪਾਲ ਸਿੰਘ, ਵਿਜੈ ਚੌਹਾਨ ਤੇ ਹੋਰਾਂ ਨੇ ਸਿੱਖਿਆਂ ਦੇ ਖੇਤਰ ਤੇ ਜਥੇਬੰਦੀ ਨੂੰ ਦਿੱਤੀਆਂ ਅਣਥੱਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਨਿਰਮਲ ਸਿੰਘ ਦੇ ਮਿਲਾਪੜੇ ਸੁਭਾਅ ਦੇ ਨਾਲ-ਨਾਲ ਹਰ ਵੇਲੇ ਆਪਣੀ ਡਿਊਟੀ 'ਤੇ ਤੱਤਪਰ ਰਹਿਣ ਦੀ ਭਾਵਨਾ ਦੀ ਰੱਜ ਕੇ ਸਰਾਹਨਾ ਕੀਤੀ | ਇਸ ਮੌਕੇ ਨਵ ਨਿਯੁਕਤ ਬੀ.ਪੀ.ਈ.ਓ. ਨਿਰਮਲ ਸਿੰਘ ਵੱਲੋਂ ਜਿਥੇ ਆਪਣੇ ਸਕੂਲ ਨੂੰ ਵਿਸ਼ੇਸ਼ ਉਪਹਾਰ ਭੇਟ ਕੀਤਾ ਗਿਆ ਉਥੇ ਹੀ ਅਧਿਆਪਕ ਜਥੇਬੰਦੀ ਡੀ.ਟੀ.ਐਫ. (ਜਿਸ ਵਿੱਚ ਉਹ ਬਤੌਰ ਸਕੱਤਰ ਸੇਵਾ ਨਿਭਾ ਰਹੇ ਸਨ) ਨੂੰ ਆਪਣੀ ਨੇਕ ਕਮਾਈ ਵਿੱਚੋਂ 2100/- ਰੁਪਏ ਵੀ ਸੇਵਾ ਵਜੋਂ ਭੇਟ ਕੀਤੇ ਗਏ | ਇਸ ਮੌਕੇ ਐੱਚ.ਟੀ. ਪਰਮਜੀਤ ਕੌਰ, ਇਕਬਾਲ ਸਿੰਘ, ਬੀ.ਆਰ.ਸੀ. ਬਰਿੰਦਰਪਾਲ ਸਿੰਘ, ਬਲਾਕ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ, ਜ਼ਿਲਾ ਪ੍ਰਧਾਨ ਡੀ.ਟੀ.ਐਫ ਕੁਲਵਿੰਦਰ ਸਿੰਘ, ਬਲਾਕ ਪ੍ਰਧਾਨ ਜਸਵੀਰ ਸਿੰਘ, ਵਿਜੈ ਚੋਹਾਨ, ਹਰਮੇਸ਼ ਲਾਲ, ਸੁਰਿੰਦਰ ਕੁਮਾਰ, ਪਵਨ ਕੁਮਾਰ, ਮਨਵੀਤ ਸਿੰਘ, ਨੀਰਜ ਕੁਮਾਰ, ਅਵਿਨਾਸ਼, ਅਨਿਲ ਕੁਮਾਰ, ਰੁਪਿੰਦਰਜੀਤ ਸਿੰਘ ਜੰਮੂ, ਭੁਪਿੰਦਰ ਸਿੰਘ ਕੰਪਿਊਟਰ ਅਧਿਆਪਕ ਰਾਜਬੀਰ ਕੌਰ, ਗੀਤਾ ਰਾਣੀ, ਕਮਲਜੀਤ ਕੌਰ, ਸ਼ਿਮਲਜੀਤ ਕੌਰ, ਹਰਜੀਤ ਕੌਰ, ਸ਼ੁਸ਼ਮਾ, ਅੰਮਿ੍ਤਪਾਲ ਕੌਰ, ਨਰਿੰਦਰ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਿਰਨਪ੍ਰੀਤ ਕੌਰ, ਮੁਸਕਾਨ, ਗੀਤਾ ਰਾਣੀ ਮਹਿਮੂੰਵਾਲ, ਪ੍ਰਭਜੀਤ ਕੌਰ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ |