22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਲੋਹੀਆਂ ਦੇ ਫੁਲਵਾੜੀ ਸਕੂਲ 'ਚ 'ਹੈੱਡ ਬੁਆਏ, ਹੈੱਡ ਗਰਲ ਤੇ ਅਨੁਸ਼ਾਸਨੀ ਕਮੇਟੀ' ਦੀ ਹੋਈ ਚੋਣ

ਅਜੀਤ ਡੈਸਕ 20-07-2025
ਲੋਹੀਆਂ ਖਾਸ, 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆ ਖਾਸ ਵਿੱਚ ਹੈੱਡ ਬੁਆਏ, ਹੈੱਡ ਗਰਲ, ਵਾਈਸ ਹੈੱਡ ਬੁਆਏ, ਵਾਈਸ ਹੈੱਡ ਗਰਲ ਤੇ ਸਾਰੇ ਹਾਊਸਾਂ ਦੇ ਕੈਪਟਨ ਤੇ ਵਾਈਸ ਕੈਪਟਨਾਂ ਦੀ ਚੋਣ ਸਕੂਲ ਦੀ ਪ੍ਰਬੰਧਕ ਕਮੇਟੀ, ਪਿ੍ੰਸੀਪਲ ਤੇ ਸੀਨੀਅਰ ਅਧਿਆਪਕਾਂ ਤੇ ਅਧਾਰਿਤ ਪੈਨਲ ਵਲੋਂ ਸਾਰੇ ਉਮੀਦਵਾਰਾਂ ਦੀ ਯੋਗਤਾ ਪਰਖਣ ਲਈ ਲਿਖਤੀ ਪ੍ਰੀਖਿਆ ਤੋਂ ਇਲਾਵਾ ਇੰਟਰਵਿਊ ਉਪਰੰਤ ਕੀਤੀ ਗਈ | ਸਕੂਲ ਦੇ ਡਾਇਰੈਕਟਰ ਐਡਵੋਕੇਟ ਰਾਜਬੀਰ ਸਿੰਘ ਜੋਸਣ ਤੇ ਮੈਡਮ ਮਨੀਸ਼ਾ ਸਿੰਘ ਨੇ ਦੱਸਿਆ ਕਿ ਇਸ ਚੋਣ 'ਚ ਹੈੱਡ ਬੁਆਏ ਮੋਹਿਤ ਸ਼ਰਮਾ ਚੁਣਿਆ ਗਿਆ, ਵਾਈਸ ਹੈੱਡ ਬੁਆੲੈ ਸਾਹਿਬ ਸਿੰਘ, ਹੈੱਡ ਗਰਲ ਰਾਧਿਕਾ ਤੇ ਨਵਪ੍ਰੀਤ ਕੌਰ ਤੇ ਵਾਈਸ ਹੈੱਡ ਗਰਲ ਹਰਮਨਦੀਪ ਕੌਰ ਦੀ ਚੋਣ ਕੀਤੀ ਗਈ | ਇਸੇ ਤਰ੍ਹਾਂ ਸੁਖਦੀਪ ਕੌਰ ਦਸ਼ਮੇਸ਼ ਹਾਊਸ, ਨਵਪ੍ਰੀਤ ਕੌਰ ਟੈਗੋਰ ਹਾਊਸ, ਜਸ਼ਨਦੀਪ ਅਰੋੜਾ ਸਰਾਭਾ ਹਾਊਸ, ਸਮਨਦੀਪ ਕੌਰ ਨਹਿਰੂ ਹਾਊਸ ਦੀ ਕੈਪਟਨ ਚੁਣੀ ਗਈ ਤੇ ਵਾਈਸ ਕੈਪਟਨ ਦੇ ਤੌਰ ਤੇ ਦਸ਼ਮੇਸ਼ ਹਾਊਸ ਬਨਤਾਪ, ਨਹਿਰੂ ਹਾਊਸ ਧਰਮਿੰਦਰ, ਸਰਾਭਾ ਹਾਊਸ ਰੋਮਨ, ਟੈਗੋਰ ਹਾਊਸ ਵਿੱਚ ਵਿੱਜਿਆ ਦੀ ਚੋਣ ਕੀਤੀ ਗਈ | ਇਸ ਤੋਂ ਇਲਾਵਾ ਅਨੁਸ਼ਾਸਨੀ ਕਮੇਟੀ ਦੀ ਚੋਣ ਉਪਰੰਤ ਅੱਜ ਸਾਰੇ ਅਹੁਦੇਦਾਰਾਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕਰਕੇ ਡਿਊਟੀਆਂ ਸੌਂਪ ਦਿੱਤੀਆਂ ਗਈਆਂ | ਸਕੂਲ ਪਿ੍ੰਸੀਪਲ ਲਖਬੀਰ ਸਿੰਘ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ | ਇਸ ਮੌਕੇ ਮੈਡਮ ਹਰਪ੍ਰੀਤ ਕੌਰ, ਮੈਡਮ ਰਵਿੰਦਰ ਕੌਰ, ਰਮੇਸ਼ ਸ਼ਰਮਾ, ਰਣਜੀਤ ਸਿੰਘ, ਨਿਸ਼ਾਨ ਸਿੰਘ, ਰੀਟਾ ਵਿੱਜ, ਹਰਵਿੰਦਰ ਕੌਰ, ਕਿਰਨਪ੍ਰੀਤ ਕੌਰ, ਇੰਦੂ ਬਾਲਾ, ਹਰਪ੍ਰੀਤ ਕੌਰ, ਰੀਟਾ ਸ਼ਰਮਾ, ਅਮਨਦੀਪ ਕੌਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਯੋਗਦਾਨ ਪਾਉਣ- ਪਿੰਦਰ ਪੰਡੋਰੀ <... ਅਗਲੀ ਖ਼ਬਰ ਮਨਦੀਪ ਕੁਮਾਰ ਸ਼ੁਕਲਾ ਦੂਜੀ ਵਾਰ ਭਾਜਪਾ ਮੰਡਲ ਨੂਰਮਹਿਲ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।