25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਾਮਵਰ ਕੰਪਨੀ ਦਾ ਨਕਲੀ ਮਾਅਰਕਾ ਲਾ ਕੇ ਮੋਟਰਾਂ ਵੇਚਣ ਵਾਲਾ ਦੁਕਾਨ ਮਾਲਕ ਕਾਬੂ

ਅਜੀਤ ਡੈਸਕ 19-07-2025
ਮਹਿਤਪੁਰ, 18 ਜੁਲਾਈ (ਲਖਵਿੰਦਰ ਸਿੰਘ)- ਮਹਿਤਪੁਰ ਵਿਚ ਇੱਕ ਨਾਮੀ ਦੁਕਾਨ ਮਾਲਕ ਨੂੰ ਕਲਸੀ ਨਾਮਕ ਸਬਮਰਸੀਬਲ ਪੰਪ ਕੰਪਨੀ ਦੇ ਨਕਲੀ ਮਾਅਰਕੇ ਲਾ ਕੇ ਵੇਚਣ ਦੇ ਸੰਬੰਧ 'ਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਮਹਿਤਪੁਰ ਐੱਸ.ਐੱਚ.ਓ. ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਕੇਸ਼ ਚੰਦਰ ਸ਼ਰਮਾ ਪੁੱਤਰ ਲੇਟ ਮੰਗਤ ਰਾਮ ਸ਼ਰਮਾ ਵਾਸੀ ਗਾਂਧੀ ਵਿਹਾਰ ਸੂਰਿਆ ਐਨਕਲੇਵ ਜਲੰਧਰ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਕਲਸੀ ਮੈਟਲ ਵਰਕਸ ਲਿਮਟਿਡ ਕਪੂਰਥਲਾ 'ਚ ਬਤੌਰ ਏਰੀਆ ਸੇਲਜ਼ ਮੈਨੇਜਰ ਲੱਗਾ ਹੋਇਆ ਹੈ | ਉਸ ਕੋਲ ਉਕਤ ਕੰਪਨੀ ਅਧਿਕਾਰ ਹੈ ਕਿ ਜੇਕਰ ਕੋਈ ਵਿਅਕਤੀ ਜਾ ਫ਼ਰਮ ਕਲਸੀ ਦੇ ਨਾਮ ਦੇ ਨਕਲੀ ਮਾਅਰਕੇ ਲਗਾ ਕੇ ਨਕਲੀ ਸਬਮਰਸੀਬਲ ਮੋਟਰਾਂ ਬਣਾਉਂਦਾ ਜਾਂ ਵੇਚਦਾ ਹੈ ਤੇ ਲੋਕਲ ਪੁਲਿਸ ਨੂੰ ਇਤਲਾਹ ਦੇ ਕੇ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਵਾ ਸਕਦਾ ਹੈ | ਆਪਣੇ ਬਿਆਨਾਂ 'ਚ ਚੰਦਰ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਮਹਿਤਪੁਰ ਮਾਰਕੀਟ ਕਮੇਟੀ 'ਚ ਸਰਵੇ ਕਰ ਰਿਹਾ ਸੀ ਤੇ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਕੰਪਨੀ ਦਾ ਇਸ ਮਾਰਕੀਟ ਵਿਚ ਸਾਮਾਨ ਘੱਟ ਵਿਕ ਰਿਹਾ ਹੈ ਤੇ ਕੰਪਨੀ ਦੇ ਨਕਲੀ ਮਾਅਰਕੇ ਵਾਲੀਆਂ ਸਬਮਰਸੀਬਲ ਮੋਟਰਾਂ ਦੀ ਸੇਲ ਜ਼ਿਆਦਾ ਹੈ ਜਿਸ 'ਤੇ ਉਨ੍ਹਾਂ ਨੇ ਆਪਣੇ ਤੌਰ 'ਤੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਮਹਿਤਪੁਰ ਦੀ ਮਸ਼ਹੂਰ ਦੁਕਾਨ ਦਾ ਮਾਲਕ ਉਨ੍ਹਾਂ ਦੀ ਕੰਪਨੀ ਕਲਸੀ ਦੇ ਨਾਮ ਨਾਲ ਬਣਿਆ ਨਕਲੀ ਸਾਮਾਨ ਸਬਮਰਸੀਬਲ ਪੰਪ ਆਦਿ ਵੇਚਣ ਦਾ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਜਿਸ 'ਤੇ ਐੱਸ. ਐੱਚ. ਓ. ਇੰਸਪੈਕਟਰ ਬਲਵੀਰ ਸਿੰਘ ਦੀ ਪੁਲਿਸ ਪਾਰਟੀ ਨੇ ਉਕਤ ਦੁਕਾਨਦਾਰ ਦੇ ਗੋਦਾਮ ਵਿਚ ਛਾਪੇਮਾਰੀ ਕਰ ਕੇ 6 ਸਬਮਰਸੀਬਲ ਮੋਟਰਾਂ ਜਿਸ ਉੱਪਰ ਕਲਸੀ ਨਾਮਕ ਕੰਪਨੀ ਦਾ ਨਕਲੀ ਮਾਅਰਕਾ ਲੱਗਾ ਹੋਇਆ ਸੀ, ਨੂੰ ਬਰਾਮਦ ਕਰ ਕੇ ਦੁਕਾਨ ਮਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਸ ਉਪਰ ਪੁਲਿਸ ਵੱਲੋਂ ਵੱਖ-ਵੱਖ ਧਾਰਾਂ ਅਧੀਨ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪਿੰਡ ਨੌਗੱਜਾ 'ਚ ਪ੍ਰਵਾਸੀ ਮਜ਼ਦੂਰ 'ਤੇ ਹਮਲਾ, ਗੰਭੀਰ ਜ਼ਖ਼ਮੀ ਅਗਲੀ ਖ਼ਬਰ ਗਿੱਦੜਪਿੰਡੀ ਤੋਂ ਫ਼ਿਲੌਰ ਤੱਕ ਸਤਲੁਜ ਦੇ ਧੁੱਸੀ ਬੰਨ੍ਹ 'ਤੇ ਬਣੇਗੀ ਪੱਕੀ ਸੜਕ- ਸੰਤ ਸੀਚੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।