25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲੋਹੀਆਂ ਬਲਾਕ ਦੇ ਪਿੰਡ ਜਲਾਲਪੁਰ ਕਲਾਂ ਦਾ ਮੌਜੂਦਾ ਸਰਪੰਚ ਮੁਅੱਤਲ

ਅਜੀਤ ਡੈਸਕ 19-07-2025
ਲੋਹੀਆਂ ਖਾਸ, 18 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਲੋਹੀਆਂ ਬਲਾਕ ਦੇ ਪਿੰਡ ਜਲਾਲਪੁਰ ਕਲਾਂ ਦੇ ਮੌਜੂਦਾ ਸਰਪੰਚ ਕਮਲਜੀਤ ਸਿੰਘ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਮੁਅੱਤਲ ਕਰ ਦਿੱਤੇ ਜਾਣ ਦੀਆਂ ਖਬਰਾਂ ਹਨ | ਸ਼ਿਕਾਇਤ ਕਰਤਾ ਹਰਮੇਸ਼ ਸਿੰਘ ਤੇ ਚਰਨਜੀਤ ਸਿੰਘ ਵਾਸੀ ਪਿੰਡ ਜਲਾਲਪੁਰ ਕਲਾਂ, ਬਲਾਕ ਲੋਹੀਆਂ ਖਾਸ, ਵੱਲੋਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਹੁਕਮਾਂ ਦੀ ਕਾਪੀ ਦਿਖਾਂਉਂਦਿਆਂ ਦੱਸਿਆ ਕਿ ਅਸੀਂ ਡਾਇਰੈਕਟਰ ਨੂੰ ਕਮਲਜੀਤ ਸਿੰਘ ਸਰਪੰਚ ਪਿੰਡ ਜਲਾਲਪੁਰ ਕਲਾਂ ਵੱਲੋਂ ਅਦਾਲਤੀ ਸਟੇਅ ਦੇ ਹੁਕਮਾਂ ਦੇ ਬਾਵਜੂਦ ਤੇ ਬਿਨਾ ਕਿਸੇ ਅਦਾਲਤੀ ਹੁਕਮਾਂ ਦੇ ਉਹਨਾਂ ਦੇ ਮਕਾਨ ਢਾਹੁਣ, ਫੌਜਦਾਰੀ ਕੇਸਾਂ ਵਿੱਚ ਸ਼ਾਮਿਲ ਰਹਿਣ ਦੇ ਦੋਸ਼ ਲਗਾਉਦਿਆਂ ਉਸ ਨੂੰ ਪੰਚਾਇਤੀ ਰਾਜ ਐਕਟ ਦੀ ਧਾਰਾ 20 ਤਹਿਤ ਮੁਅੱਤਲ ਕਰਨ ਦੀ ਬੇਨਤੀ ਕੀਤੀ ਸੀ, ਜਿਸ 'ਤੇ ਵਿਚਾਰ ਕਰਦਿਆਂ ਡਾਇਰੈਕਟਰ ਨੇ ਦੋਸ਼ੀ ਸਰੰਪਚ ਵਿਰੁੱਧ ਲੱਗੇ ਦੋਸ਼ਾਂ ਸੰਬੰਧੀ ਰਿਪੋਰਟ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਜਲੰਧਰ ਪਾਸੋਂ ਪ੍ਰਾਪਤ ਕੀਤੀ ਜਿਸ ਨੇ ਉਕਤ ਦੋਸ਼ਾਂ ਸੰਬੰਧੀ ਰਿਪੋਰਟ ਬਲਾਕ ਵਿਕਾਸ ਅਫਸਰ, ਲੋਹੀਆਂ ਪਾਸੋਂ ਰਿਪੋਰਟ ਪ੍ਰਾਪਤ ਕੀਤੀ, ਜਿਨ੍ਹਾਂ ਦੇ ਆਧਾਰ 'ਤੇ ਜ਼ਿਲ੍ਹਾ ਵਿਕਾਸ ਅਫਸਰ ਜਲੰਧਰ ਨੇ ਆਪਣੇ ਪੱਧਰ 'ਤੇ ਤੱਥਾਂ ਦੀ ਪੜਤਾਲ ਕਰਨ ਉਪਰੰਤ ਰਿਪੋਰਟ ਭੇਜਦਿਆਂ ਉਕਤ ਸਰਪੰਚ ਵਿਰੁੱਧ ਦੋਸ਼ ਸਿੱਧ ਕਰਦਿਆਂ ਉਸ ਵਿਰੁੱਧ ਕਾਰਵਾਈ ਕਰਨ ਦੀ ਸ਼ਿਫਾਰਸ਼ ਕਰ ਦਿੱਤੀ ਸੀ | ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਅਫਸਰ ਜਲੰਧਰ ਨੇ ਉਕਤ ਕਾਰਜਾਂ ਸੰਬੰਧੀ ਉਕਤ ਸਰਪੰਚ ਖਿਲਾਫ ਥਾਣਾ ਲੋਹੀਆਂ ਵਿਖੇ ਫੌਜਦਾਰੀ ਮੁਕੱਦਮਾ ਦਰਜ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਉਕਤ ਸਾਰੇ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਉਨ੍ਹਾਂ ਲੋਹੀਆਂ ਬਲਾਕ ਦੇ ਪਿੰਡ ਜਲਾਲਪੁਰ ਕਲਾਂ ਦੇ ਮੌਜੂਦਾ ਸਰਪੰਚ ਕਮਲਜੀਤ ਸਿੰਘ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਸਬੰਧੀ ਲੋਹੀਆਂ ਦੇ ਬੀ.ਡੀ.ਪੀ.ਓ. ਪਰਮਿੰਦਰ ਸਿੰਘ ਲੋਹਟ ਨੇ ਕਿਹਾ ਕਿ ਉਨ੍ਹਾਂ ਪਾਸ ਹਾਲੇ ਹੁਕਮਾਂ ਦੀ ਕਾਪੀ ਨਹੀਂ ਆਈ ਪਰ ਉਂਝ ਉਨਾਂ ਨੇ ਕਾਪੀ ਦੇਖ ਕੇ ਇਸ ਸਰਪੰਚ ਦੀ ਮੁਅੱਤਲੀ ਨੂੰ ਤਸਦੀਕ ਜ਼ਰੂਰ ਕਰ ਦਿੱਤਾ ਹੈ |
ਪਿਛਲੀ ਖ਼ਬਰ ਪ੍ਰਾਈਵੇਟ ਖਾਦ ਵਿਕਰੇਤਾ ਯੂਰੀਆ ਖਾਦ ਦੀ ਘਾਟ 'ਚ ਕਿਸਾਨਾਂ ਦੀ ਕਰ ਰਹੇ ਅੰਨ੍ਹੀ ਲੁੱਟ- ਬਲਵਿੰਦਰ ਸਿੰਘ, ਬਲਜੀਤ ਸਿੰਘ ਅਗਲੀ ਖ਼ਬਰ ਅੰਤਰ-ਹਾਊਸ ਰਾਸ਼ਟਰ ਭਗਤੀ ਗੀਤ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।