ਗੁਰਾਇਆ, 18 ਜੁਲਾਈ (ਬਲਵਿੰਦਰ ਸਿੰਘ)-ਐੱਸ. ਟੀ. ਐੱਸ. ਵਿਖੇ ਅੰਤਰ-ਹਾਊਸ ਰਾਸ਼ਟਰ-ਭਗਤੀ ਗੀਤ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਸਕੂਲ ਦੇ ਸਾਰੇ ਹਾਊਸਾਂ ਨੇ ਜੋਸ਼, ਉਤਸ਼ਾਹ ਨਾਲ ਹਿੱਸਾ ਲਿਆ | ਹਰ ਹਾਊਸ ਨੇ ਆਪਣੀ ਗਾਇਕੀ ਰਾਹੀਂ ਦੇਸ਼ ਦੀ ਸੰਸਕਿ੍ਤੀ, ਵਿਰਾਸਤ ਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਵਾਇਆ | ਇਸ ਮੁਕਾਬਲੇ 'ਚ ਹਾਰਵਰਡ ਹਾਊਸ ਨੇ ਪਹਿਲਾ, ਕੈਂਬਰਿਜ ਹਾਊਸ ਨੇ ਦੂਜਾ, ਸਟੈਂਨਫਰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ |