26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ 'ਚ ਵਾਧੇ ਦਾ ਸ਼ੋ.ਅ.ਦ. ਵਲੋਂ ਵਿਰੋਧ <br/>

ਅਜੀਤ ਡੈਸਕ 19-07-2025
ਰੂਪਨਗਰ, 18 ਜੁਲਾਈ (ਯਸ਼ਵੰਤ ਬੱਸੀ)-ਪੰਜਾਬ ਸਰਕਾਰ ਵਲੋਂ ਚੁੱਪ ਚੁਪੀਤੇ ਸ਼ਹਿਰਾਂ 'ਚ ਪ੍ਰਾਪਰਟੀ ਟੈਕਸ ਵਧਾਉਣ ਦੀ ਸ਼੍ਰੋਮਣੀ ਅਕਾਲੀ ਦਲ ਨੇ ਸਖ਼ਤ ਨਿਖੇਧੀ ਕੀਤੀ ਹੈ | ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹਿਰਾਂ 'ਚ ਰਹਿ ਰਹੇ ਲੋਕਾਂ 'ਤੇ ਇੱਕ ਬਹੁਤ ਵੱਡਾ ਬੋਝ ਪਾਇਆ ਹੈ | ਉਨ੍ਹਾਂ ਕਿਹਾ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਸਰਕਾਰ ਨੇ ਰਜਿਸਟਰੀਆਂ ਕਰਵਾਉਣ ਲਈ ਕੁਲੈਕਟਰ ਰੇਟਾਂ 'ਚ ਵੀ ਭਾਰੀ ਵਾਧਾ ਕੀਤਾ ਸੀ ਤੇ ਹੁਣ ਇਹ ਨਵਾਂ ਬੋਝ ਪੰਜਾਬ ਦੇ ਲੋਕਾਂ ਉੱਪਰ ਲੱਦ ਦਿੱਤਾ ਗਿਆ ਹੈ | ਉਹਨਾਂ ਨਗਰ ਕੌਂਸਲ ਰੋਪੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਲੋਂ ਕੋਈ ਸੁਵਿਧਾ ਸ਼ਹਿਰ ਦੇ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ | ਸ਼ਹਿਰ ਵਿਚ ਗਲੀਆਂ ਸੜਕਾਂ ਦਾ ਬੁਰਾ ਹਾਲ ਹੈ, ਸ਼ਹਿਰ ਦੀਆਂ ਕਈ ਕਲੋਨੀਆਂ ਵਿਚ ਅੱਜ ਵੀ ਲੋਕ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ | ਪਰ ਹੁਣ ਨਗਰ ਕੌਂਸਲ ਪ੍ਰਾਪਰਟੀ ਟੈਕਸ 'ਚ ਵਾਧਾ ਕਰ ਦੇਵੇਗੀ ਜੋ ਕਿ ਸ਼ਹਿਰ ਨਿਵਾਸੀਆਂ ਨਾਲ ਸਰਾਸਰ ਧੱਕਾ ਹੋਵੇਗਾ |

ਪਿਛਲੀ ਖ਼ਬਰ ਅੰਤਰ-ਹਾਊਸ ਰਾਸ਼ਟਰ ਭਗਤੀ ਗੀਤ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਇਲਾਕਾ ਵਾਸੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਪਨੈਲਟੀ ਅਤੇ ਵਿਆਜ ਦੀ ਛੋਟ ਦਾ ਲਾਭ ਉਠਾਉਣ-ਕਾਰਜ ਸਾਧਕ ਅਫ਼ਸਰ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।