30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਪੰਚ ਤੇ ਪੰਚ ਦੀ ਉਪ ਚੋਣ ਲਈ 12 ਸਰਪੰਚ ਤੇ 92

ਅਜੀਤ ਡੈਸਕ 18-07-2025
ਜਲੰਧਰ, 17 ਜੁਲਾਈ (ਚੰਦੀਪ ਭੱਲਾ)- 27 ਜੁਲਾਈ ਨੂੰ ਹੋਣ ਵਾਲੀ 11 ਬਲਾਕਾਂ ਦੀ ਸਰਪੰਚ ਅਤੇ ਪੰਚ ਦੀ ਉਪ ਚੋਣ ਲਈ ਅੱਜ ਆਖਰੀ ਦਿਨ ਤੱਕ 12 ਸਰਪੰਚ ਅਤੇ 92 ਪੰਚ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਸਬੰਧਤ ਚੋਣ ਆਧਿਕਾਰੀਆਂ ਕੋਲ ਦਾਖਲ ਕੀਤੇ ਗਏ | ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਆਖਰੀ ਦਿਨ ਸੀ | 18 ਜੁਲਾਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਦੀ ਆਖਰੀ ਤਾਰੀਖ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨ ਤੱਕ ਇਨ੍ਹਾਂ ਚੋਣਾਂ ਲਈ ਕੁਲਾਰ ਗਰਾਮ ਪੰਚਾਇਤ ਤੋਂ ਉਮੀਦਵਾਰਾਂ ਕਾਂਤਾ ਦੇਵੀ, ਇੰਦਰਜੀਤ ਕੌਰ, ਰਾਜਵੰਤ ਕੌਰ, ਕੁਲਵੰਤ ਕੌਰ, ਦਰਸ਼ਨ ਕੌਰ ਤੇ ਢੇਸੀਆਂ ਕਾਹਨਾਂ ਤੋਂ ਗੁਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸੇ ਤਰ੍ਹਾਂ ਆਦਮਪੁਰ ਗਰਾਮ ਪੰਚਾਇਤ ਦੇ ਵੱਖ-ਵੱਖ ਪਿੰਡਾਂ ਦੁਹਰੇ ਤੋਂ ਸੁੱਚਾ ਰਾਮ, ਜਸਵਿੰਦਰ ਦੁਹਰੇ, ਕੂਪਰ ਤੋਂ ਰਮੇਸ਼ ਲਾਲ, ਸਰਮਸਤਪੁਰ ਤੋਂ ਸਾਲਰਾ ਰਾਮ ਨੇ ਤਹਿਸੀਲ ਜਲੰਧਰ-2 ਵਿਖੇ ਆਰ.ਉ ਨਰੇਸ਼ ਕੁਮਾਰ ਅੱਗੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸੇ ਤਰ੍ਹਾਂ ਸੀਤਾ ਨੇ ਲੋਹਰਾੜ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਤੋਂ ਇਲਾਵਾ ਮੁੰਡ ਤੋਂ ਕੁਲਜੀਤ ਕੌਰ, ਚਾਨੀਆਂ ਤੋਂ ਮਨਪ੍ਰੀਤ ਕੌਰ, ਬੇਗਮਪੁਰ ਤੋਂ ਰਜਨੀ ਬਾਲਾ, ਓਦੋਪੁਰ ਤੋਂ ਸੁਰਿੰਦਰ ਕੌਰ ਤੇ ਮਹਿਸਮਪੁਰ ਤੋਂ ਜਤਿੰਦਰ ਕੁਮਾਰ ਨੇ ਨਾਮਜ਼ਦਗੀ ਪੱਤਰ ਭਰੇ | ਜਾਣਕਾਰੀ ਅਨੁਸਾਰ 15 ਜੁਲਾਈ ਨੂੰ 2 ਪੰਚ ਉਮੀਦਵਾਰਾਂ, 16 ਜੁਲਾਈ ਨੂੰ 6 ਸਰਪੰਚ ਤੇ 11 ਪੰਚ ਉਮੀਦਵਾਰਾਂ, 17 ਜੁਲਾਈ ਨੂੰ 6 ਸਰਪੰਚ ਤੇ 79 ਪੰਚ ਉਮੀਦਵਾਰਾ ਸਮੇਤ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਕੁੱਲ 12 ਸਰਪੰਚ ਤੇ 92 ਪੰਚ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ |
ਪਿਛਲੀ ਖ਼ਬਰ ਡਰਾਈਵਿੰਗ ਟਰੈਕ 'ਤੇ ਮਹਿੰਦਰ ਭਗਤ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਅਗਲੀ ਖ਼ਬਰ ਯੂਥ ਅਕਾਲੀ ਦਲ ਵਲੋਂ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।