24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਚੋਰ ਨੇ ਜਨਰਲ ਸਟੋਰ ਨੂੰ ਬਣਾਇਆ ਨਿਸ਼ਾਨਾ, ਪਿੱਛਾ ਕਰਨ 'ਤੇ ਸਾਮਾਨ ਸੁੱਟ ਕੇ ਹੋਇਆ ਫਰਾਰ <br/>

ਅਜੀਤ ਡੈਸਕ 17-07-2025
ਨਕੋਦਰ, 16 ਜੁਲਾਈ (ਤਿਲਕਰਾਜ ਸ਼ਰਮਾ, ਗੁਰਵਿੰਦਰ ਸਿੰਘ)-ਸ਼ਹਿਰ 'ਚ ਦੱਖਣੀ ਗੇਟ ਸਥਿਤ ਇੱਕ ਜਨਰਲ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ | ਚੋਰ ਨੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰ ਵੜ ਕੇ ਸਾਮਾਨ ਚੋਰੀ ਕੀਤਾ | ਪਰ ਪਰਿਵਾਰ ਮੈਂਬਰਾਂ ਵਲੋਂ ਉਸ ਦਾ ਪਿੱਛਾ ਕੀਤਾ ਗਿਆ, ਜਿਸ 'ਤੇ ਚੋਰ ਬੋਰੀ 'ਚ ਪਾਇਆ ਚੋਰੀ ਕੀਤਾ ਸਾਮਾਨ ਛੱਡ ਕੇ ਫਰਾਰ ਹੋ ਗਿਆ | ਇਸ ਚੋਰੀ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ | ਇਸ ਸੰਬੰਧੀ ਦੁਕਾਨਦਾਰ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਹ ਦੱਖਣੀ ਅੱਡੇ ਕੁਮਾਰ ਸਪੋਰਟਸ ਐਂਡ ਜਨਰਲ ਸਟੋਰ ਚਲਾਉਂਦੇ ਹਨ | ਰਾਤ ਕਰੀਬ 2 ਵਜੇ ਘਰ ਬੱਚੇ ਦੀ ਫੀਡਰ ਬੋਤਲ ਟੁੱਟ ਗਈ ਤੇ ਉਹ ਆਪਣੀ ਦੁਕਾਨ 'ਤੇ ਫੀਡਰ ਬੋਤਲ ਲੈਣ ਆਏ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਸ਼ਟਰ ਦਾ ਕੁਝ ਹਿੱਸਾ ਖੁੱਲ੍ਹਾ ਹੋਇਆ ਸੀ, ਦੁਕਾਨ ਦਾ ਸਾਮਾਨ ਖਿਲਰਿਆ ਪਿਆ ਸੀ ਜਿਵੇਂ ਹੀ ਕਿ ਵਿਅਕਤੀ ਨੂੰ ਬੋਰਾ ਚੁੱਕ ਕੇ ਜਾਂਦਾ ਵੇਖਿਆ ਤਾਂ ਉਸ ਦਾ ਪਿੱਛਾ ਕੀਤਾ ਗਿਆ | ਚੋਰ ਬੋਰਾ ਸੁੱਟ ਕੇ ਫਰਾਰ ਹੋ ਗਿਆ | ਬੋਰੇ 'ਚ ਚੋਰੀ ਕੀਤਾ ਸਾਮਾਨ ਸੀ | ਚੋਰ ਦੁਕਾਨ ਦੀ ਭੰਨ-ਤੋੜ ਕਰ ਗਿਆ ਤੇ ਛੋਟੀ ਨਕਦੀ ਨਾਲ ਲੈ ਗਿਆ | ਉਸ ਨੇ ਦੱਸਿਆ ਕਿ ਉਸ ਦਾ ਲਗਭਗ 10-15 ਹਜ਼ਾਰ ਦਾ ਨੁਕਸਾਨ ਹੋ ਗਿਆ |

ਪਿਛਲੀ ਖ਼ਬਰ ਆਦਮਪੁਰ ਵਿਖੇ ਸਾਲਾਨਾ ਜਗਰਾਣ 19 ਨੂੰ ਅਗਲੀ ਖ਼ਬਰ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ 'ਗੁਪਤਾ ਪਰਿਵਾਰ' ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।