ਲੋਹੀਆਂ ਖਾਸ, 16 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਪ੍ਰਸਿੱਧ ਕਾਰੋਬਾਰੀ ਅਤੇ ਸ਼ਹਿਰ ਦੇ ਨਾਮਵਰ ਆੜ੍ਹਤੀਏ ਸ੍ਰੀ ਸੁਰਿੰਦਰ ਕੁਮਾਰ ਲਾਖਾ ਗੁਪਤਾ ਤੇ ਛੋਟੇ ਭਰਾ ਸ੍ਰੀ ਸੁਭਾਸ਼ ਗੁਪਤਾ (ਕਰਿਆਨੇ ਵਾਲਿਆਂ) ਦੇ ਬੇਵਕਤ ਅਕਾਲ ਚਲਾਣੇ 'ਤੇ ਸਮੂਹ 'ਗੁਪਤਾ ਪਰਿਵਾਰ' ਨਾਲ ਕਾਂਗਰਸ (ਆਈ) ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਵਿਸ਼ਾਲ ਹਸਪਤਾਲ ਲੋਹੀਆਂ ਦੇ ਐੱਮ.ਡੀ. ਡਾਕਟਰ ਵਿਸ਼ਾਲ ਗੁਪਤਾ ਤੇ ਮਾਂ ਬਗਲਾ ਮੁਖੀ ਰਾਈਸ ਮਿਲ ਦੇ ਐੱਮ.ਡੀ. ਅਤੁਲ ਗੁਪਤਾ, ਸਮਾਜ ਸੇਵੀ ਇੰਦਰਜੀਤ ਬਬਲਾ ਗੁਪਤਾ, ਅਸ਼ੋਕ ਗੁਪਤਾ, ਸਰਜੀਵਨ ਗੁਪਤਾ, ਰਾਜ ਕੁਮਾਰ ਗੁਪਤਾ, ਮਿੰਟੂ ਗੁਪਤਾ, ਅਜੈ ਗੁਪਤਾ, ਗੌਰਵ ਗੁਪਤਾ, ਰਾਹੁਲ ਗੁਪਤਾ ਤੇ ਹੋਰਾਂ ਨਾਲ ਦੁੱਖ ਸਾਂਝਾ ਕਰਦਿਆਂ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ 'ਸਾਬਕਾ ਵਾਈਸ ਚੇਅਰਮੈਨ ਸੁਰਿੰਦਰ ਕੁਮਾਰ ਲਾਖਾ ਤੇ ਸੁਭਾਸ਼ ਗੁਪਤਾ ਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਭਰਨਾ ਔਖਾ ਹੈ | ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਗੁਰਬੀਰ ਸਿੰਘ ਕੰਗ, ਖਜ਼ਾਨਚੀ ਦਾਸ, ਵਿਸ਼ਾਲ ਹਰਸ਼, ਕੁਲਵਿੰਦਰਜੀਤ ਸਿੰਘ ਮਿੱਠਾ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ |