24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਆਦਮਪੁਰ ਵਿਖੇ ਸਾਲਾਨਾ ਜਗਰਾਣ 19 ਨੂੰ

ਅਜੀਤ ਡੈਸਕ 17-07-2025
ਆਦਮਪੁਰ, 16 ਜੁਲਾਈ (ਰਮਨ ਦਵੇਸਰ) - ਜਾਗਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਵਲੋਂ 62ਵਾਂ ਸਾਲਾਨਾ ਜਗਰਾਣ ਸੁਸਾਇਟੀ ਦੇ ਮੁੱਖ ਸਰਪ੍ਰਸਤ ਬੀਬੀ ਸ਼ਰੀਫਾਂ ਉਦੇਸੀਆਂ ਵਾਲੇ ਦੀ ਮਿੱਠੀ ਯਾਦ ਵਿਚ 19 ਜੁਲਾਈ ਨੂੰ ਰਾਤ 9 ਵਜੇ ਸ੍ਰੀ ਦੇਵੀ ਮਾਤਾ ਮੰਦਰ ਮੇਨ ਬਾਜ਼ਾਰ ਆਦਮਪੁਰ ਵਿਖੇ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਤੇ ਚੇਅਰਮੈਨ ਰਾਜ ਕੁਮਾਰ ਪਾਲ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਸੁਸਾਇਟੀ ਦੇ ਗੁਲਸ਼ਨ ਦਿਲਬਾਗੀ ਨੇ ਦੱਸਿਆ ਕਿ 62ਵੇਂ ਸਾਲਾਨਾ ਜਾਗਰਣ ਵਿਚ ਸੁਮਿਤ ਸ਼ਰਮਾ ਐਂਡ ਪਾਰਟੀ ਜਲੰਧਰ ਵਾਲੇ ਮਹਾਂਮਾਈ ਦਾ ਗੁਣਗਾਨ ਕਰਨਗੇ | ਉਨ੍ਹਾਂ ਨੇ ਦੱਸਿਆ ਕਿ ਸਾਵਨ ਅਸ਼ਟਮੀ ਦੇ ਮੌਕੇ 'ਤੇ ਚਿੰਤਪੁਰਨੀ ਜਾਣ ਵਾਲੇ ਭਗਤਾਂ ਲਈ ਆਦਮਪੁਰੀਆਂ ਦਾ ਲੰਗਰ 1 ਤੇ 2 ਅਗਸਤ ਨੂੰ ਕਰਵਲ ਪੈਲਸ ਦੇ ਸਾਹਮਣੇ ਆਦਮਪੁਰ-ਹੁਸ਼ਿਆਰਪੁਰ ਰੋਡ ਵਿਖੇ ਬੜੀ ਹੀ ਸ਼ਰਧਾਪੂਰਵਕ ਲਗਾਇਆ ਜਾਵੇਗਾ | ਸਾਲਾਨਾ ਜਾਗਰਣ ਤੇ ਲੰਗਰ ਸੰਬੰਧੀ ਦਰਬਾਰ ਸਾਈਾ ਜੁਮਲੇ ਸ਼ਾਹ ਜੀ ਉਦੇਸੀਆਂ ਵਿਖੇ ਸੱਦਾ ਪੱਤਰ ਜਾਰੀ ਕੀਤਾ ਗਿਆ | ਇਸ ਮੌਕੇ ਗੁਰਨਾਮ ਸਿੰਘ, ਜਸਵੀਰ ਸਿੰਘ, ਈਸ਼ਾ, ਸੋਨੂੰ, ਪ੍ਰਧਾਨ ਮਨਮੋਹਨ ਸਿੰਘ ਬਾਬਾ, ਸਕੱਤਰ ਗੁਲਸ਼ਨ ਦਿਲਬਾਗੀ, ਰਵੀ ਸ਼ੰਕਰ ਬਾਂਸਲ, ਵਿਜੇ ਯਾਦਵ, ਨਰਿੰਦਰ ਕੁਮਾਰ, ਅਮਰੀਕ ਸਿੰਘ ਸਾਬੀ, ਪਿਆਰਾ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ- ਭੁੱਲਰ, ਗਿੱਲ ਅਗਲੀ ਖ਼ਬਰ ਚੋਰ ਨੇ ਜਨਰਲ ਸਟੋਰ ਨੂੰ ਬਣਾਇਆ ਨਿਸ਼ਾਨਾ, ਪਿੱਛਾ ਕਰਨ 'ਤੇ ਸਾਮਾਨ ਸੁੱਟ ਕੇ ਹੋਇਆ ਫਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।