24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੰਜਾਬ ਸਰਕਾਰ ਵਲੋਂ ਲੋਹੀਆਂ ਸੀਵਰੇਜ ਲਈ ਟੈਂਡਰ ਜਾਰੀ ਹੋਣ ਉਪਰੰਤ ਸ਼ਹਿਰ ਵਾਸੀਆਂ 'ਚ ਖੁਸ਼ੀ ਦੀ ਲਹਿਰ : ਚੇਅਰਮੈਨ ਚਤਰੱਥ

ਅਜੀਤ ਡੈਸਕ 17-07-2025
ਲੋਹੀਆਂ ਖਾਸ, 16 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਪਰ ਕਿਸੇ ਵੀ ਸਰਕਾਰ ਨੇ ਸ਼ਹਿਰ ਵਾਸੀਆਂ ਦੀ ਲੰਮੇਂ ਸਮੇਂ ਤੋਂ ਲਟਕਦੀ ਆ ਰਹੀ ਸੀਵਰੇਜ ਪਾਉਣ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਪਰ ਅਸੀਂ ਧੰਨਵਾਦੀ ਹਾਂ ਪੰਜਾਬ ਦੀ ਆਪ ਸਰਕਾਰ ਦੇ ਜਿਸ ਵੱਲੋਂ ਸ਼ਹਿਰ ਦੇ ਸੀਵਰੇਜ ਸਬੰਧੀ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਜਿਸ ਨਾਲ ਸ਼ਹਿਰ ਵਾਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਸਾਬ ਚਤਰੱਥ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਬਾਗਵਾਲੇ, ਰਿਟਾ. ਥਾਣੇਦਾਰ ਸਲਵਿੰਦਰ ਸਿੰਘ ਲੋਹੀਆਂ, ਡਾ. ਹਰਜੀਤ ਸਿੰਘ ਭੰਗੂ ਬਲਾਕ ਪ੍ਰਧਾਨ ਆਪ ਲੋਹੀਆਂ, ਬਲਦੇਵ ਸਿੰਘ ਬਾਬਾ ਬੈਟਰੀਜ਼, ਵਿਵੇਕ ਸ਼ਰਮਾ ਲੋਹੀਆਂ ਵੱਲੋਂ ਕਰਦਿਆਂ ਕਿਹਾ ਗਿਆ ਕਿ ਹੁਣ ਸ਼ਹਿਰ ਵਾਸੀਆਂ ਨੂੰ ਆਸ ਬੱਝੀ ਹੈ ਕਿ ਸੀਵਰੇਜ ਦਾ ਇਹ ਪ੍ਰਾਜੈਕਟ ਆਰੰਭ ਹੋ ਜਾਵੇਗਾ | ਆਗੂਆਂ ਨੇ ਕਿਹਾ ਕਿ ਅਸੀਂ ਇਸ ਚਿਰੋਕਣੀ ਮੰਗ ਲਈ ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਕੀਤੇ ਗਏ ਸਿਰਤੋੜ ਯਤਨਾਂ ਨੂੰ ਸਰ੍ਹਾਉਂਦੇ ਹਾਂ |
ਪਿਛਲੀ ਖ਼ਬਰ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ 'ਗੁਪਤਾ ਪਰਿਵਾਰ' ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦੁੱਖ ਦਾ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।