24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੰਜਾਬ ਦੀ 40 ਹਜ਼ਾਰ ਏਕੜ ਜ਼ਮੀਨ ਹੜੱਪਣਾ ਚਾਹੁੰਦੀ ਹੈ 'ਆਪ' ਸਰਕਾਰ-ਜੱਸਲ

ਅਜੀਤ ਡੈਸਕ 17-07-2025
ਆਦਮਪੁਰ, 16 ਜੁਲਾਈ (ਰਮਨ ਦਵੇਸਰ) - ਭਾਜਪਾ ਦੇ ਆਦਮਪੁਰ ਤੋਂ ਕਨਵੀਨਰ ਜਗਦੀਸ਼ ਕੁਮਾਰ ਜੱਸਲ ਕਿਸਾਨੀ ਹੱਕ ਵਿਚ ਖੜੇ ਹੋ ਕੇ ਇੱਕ ਬੁਲੰਦ ਆਵਾਜ਼ ਬਣੇ ਹੋਏ ਹਨ ਜਿਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸ਼ਰੇਆਮ ਪੰਜਾਬ ਦੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਪਾਲਿਸੀ ਦੇ ਮੁਤਾਬਿਕ ਜਲੰਧਰ ਦੇ ਕੁੱਕੜ ਪਿੰਡ, ਕੋਟ ਖ਼ੁਰਦ, ਕੋਟ ਕਲਾਂ, ਅਲੀਪੁਰ, ਰਹਿਮਾਨ ਪੁਰ ਤੇ ਨੰਗਲ ਕਰਾਰ ਖਾਂ ਦੀ 1000 ਏਕੜ ਜ਼ਮੀਨ ਨੂੰ ਹੜੱਪਣਾ ਚਾਹੁੰਦੀ ਹੈ | ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜ਼ਮੀਨ ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਤੋਂ 40 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਲੈਣ ਦੀ ਤਿਆਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਨੀਤੀ ਲਾਗੂ ਹੋਈ ਤਾਂ ਪੰਜਾਬ ਦੇ ਪਿੰਡਾਂ, ਵਿਰਾਸਤਾਂ, ਧਰਮਸ਼ਾਲਾ ਤੇ ਗੁਰੂ ਘਰਾਂ ਦੇ ਆਲ਼ੇ ਦੁਆਲੇ ਨਵੇਂ ਇਲਾਕੇ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੜਕਾਂ 'ਤੇ ਆ ਕੇ ਪੰਜਾਬ ਦੀ ਜ਼ਮੀਨ ਦੇ ਹੱਕਾਂ ਦੀ ਲੜਾਈ ਲੜੇਗੀ |
ਪਿਛਲੀ ਖ਼ਬਰ ਹਲਕਾ ਆਦਮਪੁਰ ਦੇ ਪਿੰਡਾਂ ਦੇ ਸਟੇਡੀਅਮਾਂ ਲਈ 7 ਕਰੋੜ ਦੀ ਗਰਾਂਟ ਜਾਰੀ- ਪਵਨ ਟੀਨੂੰ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਦੇ 'ਵਰਲਡ ਟੂਰ' ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।