24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਿੱਧੂ ਮੂਸੇਵਾਲਾ ਦੇ 'ਵਰਲਡ ਟੂਰ' ਦਾ ਐਲਾਨ <br/>

ਅਜੀਤ ਡੈਸਕ 17-07-2025
ਨਵੀਂ ਦਿੱਲੀ, 16 ਜੁਲਾਈ (ਪੀ.ਟੀ.ਆਈ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਗਾਇਕ ਲਈ ਇਕ ਵਿਸ਼ਵ ਟੂਰ ਦਾ ਐਲਾਨ ਕੀਤਾ ਹੈ | ਪਰਿਵਾਰ ਨੇ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ਼ 'ਤੇ ਇਕ ਵੀਡੀਓ ਪੋਸਟ ਕਰਕੇ ਇਹ ਖ਼ਬਰ ਸਾਂਝੀ ਕੀਤੀ, ਜਿਸ ਵਿਚ 'ਸਾਈਨਡ ਟੂ ਗਾਡ ਵਰਲਡ ਟੂਰ' ਦਾ ਐਲਾਨ ਕੀਤਾ ਗਿਆ | ਇਸ ਨੂੰ ਪਲੈਟੀਨਮ ਈਵੈਂਟਸ ਵਲੋਂ ਕਰਵਾਇਆ ਜਾ ਰਿਹਾ ਹੈ | ਇਹ ਟੂਰ 2026 ਵਿਚ ਪੰਜਾਬ ਦੇ ਨਾਲ-ਨਾਲ ਟੋਰਾਂਟੋ, ਲੰਡਨ ਅਤੇ ਲਾਸ ਏਾਜਲਸ ਵਰਗੇ ਸ਼ਹਿਰਾਂ 'ਚ ਸ਼ੋਅ ਨਾਲ ਸ਼ੁਰੂ ਹੋਵੇਗਾ | ਇਹ ਆਪਣੀ ਤਰ੍ਹਾਂ ਦਾ ਪਹਿਲਾ ਹੋਲੋਗ੍ਰਾਮ ਈਵੈਂਟ ਹੋਵੇਗਾ, ਜੋ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਮਰਹੂਮ ਗਾਇਕ ਨਾਲ ਵਰਚੁਅਲੀ ਮਿਲਣ 'ਚ ਮਦਦ ਕਰੇਗਾ | 'ਸਾਈਨਡ ਟੂ ਗਾਡ ਵਰਲਡ ਟੂਰ' ਦੀ ਅਧਿਕਾਰਤ ਵੈੱਬਸਾਈਟ 'ਤੇ ਪੋਸਟ ਕੀਤੇ ਇਕ ਬਿਆਨ 'ਚ ਪ੍ਰਬੰਧਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸਿਰਫ਼ ਇਕ ਕਲਾਕਾਰ ਨਹੀਂ ਸਨ, ਉਹ ਇਕ ਲਹਿਰ ਸੀ | ਇਹ ਪਹਿਲਾ ਹੋਲੋਗ੍ਰਾਮ ਟੂਰ ਇਕ ਸ਼ਰਧਾਂਜਲੀ ਹੈ, ਜੋ ਤਕਨੀਕ ਅਤੇ ਭਾਵਨਾਵਾਂ ਦਾ ਸੁਮੇਲ ਹੈ | ਦੁਨੀਆ ਭਰ ਦੇ ਪ੍ਰਸ਼ੰਸਕ ਇਕ ਵਾਰ ਮੁੜ ਸਿੱਧੂ ਦੀ ਊਰਜਾ, ਆਵਾਜ਼ ਅਤੇ ਹਾਜ਼ਰੀ ਨੂੰ ਮਹਿਸੂਸ ਕਰ ਸਕਣਗੇ |

ਪਿਛਲੀ ਖ਼ਬਰ ਪੰਜਾਬ ਦੀ 40 ਹਜ਼ਾਰ ਏਕੜ ਜ਼ਮੀਨ ਹੜੱਪਣਾ ਚਾਹੁੰਦੀ ਹੈ 'ਆਪ' ਸਰਕਾਰ-ਜੱਸਲ ਅਗਲੀ ਖ਼ਬਰ ਬੰਗਲਾਦੇਸ਼ 'ਚ ਐਨ.ਸੀ.ਪੀ. ਦੀ ਰੈਲੀ ਦੌਰਾਨ ਝੜਪ-4 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।