24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਹਲਕਾ ਆਦਮਪੁਰ ਦੇ ਪਿੰਡਾਂ ਦੇ ਸਟੇਡੀਅਮਾਂ ਲਈ 7 ਕਰੋੜ ਦੀ ਗਰਾਂਟ ਜਾਰੀ- ਪਵਨ ਟੀਨੂੰ

ਅਜੀਤ ਡੈਸਕ 17-07-2025
ਆਦਮਪੁਰ, 16 ਜੁਲਾਈ (ਹਰਪ੍ਰੀਤ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੀ ਮਜ਼ਬੂਤੀ ਨੂੰ ਦੇਖਦਿਆਂ ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਸੰਗਠਨ ਦਾ ਵਿਸਥਾਰ ਕਰਦਿਆਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਜਿੱਥੇ ਯੂਥ ਅਤੇ ਮਹਿਲਾ ਵਿੰਗ ਸਮੇਤ ਕਈ ਨਿਯੁਕਤੀਆਂ ਕੀਤੀਆਂ ਗਈਆਂ ਹਨ ਉੱਥੇ ਹੀ ਆਦਮਪੁਰ ਦੇ ਪਿੰਡਾਂ ਦੇ ਖੇਡ ਸਟੇਡੀਅਮ ਲਈ ਪੰਜਾਬ ਸਰਕਾਰ ਤੋਂ 7 ਕਰੋੜ ਦੀ ਰਾਸ਼ੀ ਜਾਰੀ ਕਰਵਾਈ ਗਈ ਹੈ | ਮਾਰਕੀਟ ਕਮੇਟੀ ਆਦਮਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਹਾਜ਼ਰ ਸਮੂਹ ਬਲਾਕ ਪ੍ਰਧਾਨ, ਕੁਆਰਡੀਨੇਟਰ ਸਮੇਤ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਦੱਸਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਦੇ ਸੂਝਵਾਨ ਪੜ੍ਹੇ ਲਿਖੇ ਵਿਅਕਤੀਆਂ ਨੂੰ ਨਵੀਆਂ ਨਿਯੁਕਤੀਆਂ ਦੇ ਕੇ ਅਹੁਦਿਆਂ 'ਤੇ ਨਿਵਾਜਿਆ ਗਿਆ ਜਿਨ੍ਹਾਂ ਵਿਚ ਕ੍ਰਿਸ਼ਨਾ ਗਰੇਵਾਲ ਨੂੰ ਮਹਿਲਾ ਵਿੰਗ ਪ੍ਰਧਾਨ ਦਿਹਾਤੀ ਜਲੰਧਰ ਅਤੇ ਰਾਜਵਿੰਦਰ ਕੌਰ ਤੇ ਮਨਦੀਪ ਕੌਰ ਕੋਟਲਾ ਨੂੰ ਮਹਿਲਾ ਵਿੰਗ ਦੀ ਮੈਂਬਰ ਬਣਾਇਆ ਗਿਆ | ਇਸ ਤੋਂ ਇਲਾਵਾ ਹਰਕੀਤ ਸਿੰਘ ਨਿੱਜਰ, ਕੁਲਵਿੰਦਰ ਸਿੰਘ ਪਤਿਆਲ, ਸੁਖਬੀਰ ਸਿੰਘ ਉੱਚਾ ਨੂੰ ਕਿਸਾਨ ਵਿੰਗ ਦੇ ਮੈਂਬਰ, ਬੂਟਾ ਸਿੰਘ ਟੀਟੂ ਤੇ ਸੁਖਬੀਰ ਸਿੱਧੂ ਨੂੰ ਐਸ.ਸੀ. ਵਿੰਗ, ਦਵਿੰਦਰ ਸਿੰਘ ਸੂਰੀ, ਪਵਨ ਅਰੋੜਾ ਨੂੰ ਟਰੇਡਿੰਗ ਵਿੰਗ, ਕਰਨੈਲ ਸਿੰਘ ਰਾਣਾ ਦੂਹੜੇ, ਅਜੇ ਕੁਮਾਰ ਨੂੰ ਟਰਾਂਸਪੋਰਟ ਵਿੰਗ, ਡਾ: ਸੁਮਿਤ ਵਰਮਾ, ਡਾ: ਕਮਲ ਸਿੰਘ ਨੂੰ ਡਾਕਟਰ ਵਿੰਗ, ਮਨਵੀਰ ਸਿੰਘ ਤੇ ਕੁਲਤਾਰ ਸਿੰਘ ਨੂੰ ਐਕਸ ਸਰਵਿਸਮੈਨ ਵਿੰਗ, ਰੋਹਿਤ ਕਲਿਆਣ ਮਸੀਹ, ਮੁਹੰਮਦ ਆਲਮ ਨੂੰ ਮਾਏਨੋਰਿਟੀ ਵਿੰਗ, ਜਨਕ ਰਾਜ ਕਪੂਰ ਤੇ ਗੁਰਨਾਮ ਸਿੰਘ ਨੂੰ ਵਿਮੁਕਤ ਜਾਤੀ ਵਿੰਗ, ਸਰਬਜੀਤ ਸਿੰਘ ਸੰਦਰ, ਗੁਰਪ੍ਰੀਤ ਸਿੰਘ ਕੰਪੀ ਤੇ ਪਿ੍ੰਸ ਬੈਂਸ ਨੂੰ ਯੂਥ ਵਿੰਗ, ਅਨੂਪ ਵਰਮਾ, ਅਜੇ ਅਗਰਵਾਲ ਨੂੰ ਸਵਰਨਕਾਰ ਵਿੰਗ, ਐਡਵੋਕੇਟ ਅੰਮਿ੍ਤਜ ਸਿੰਘ, ਐਡਵੋਕੇਟ ਅਮਰੀਕ ਸਿੰਘ ਨੂੰ ਲੀਗਲ ਵਿੰਗ, ਕੁਲਤਾਰ ਸਿੰਘ ਕਾਲਰਾ ਤੇ ਗੁਰਮੇਲ ਸਿੰਘ ਮਾਣਕੋ ਨੂੰ ਬੁੱਧੀਜੀਵੀ ਵਿੰਗ, ਹਰਦੀਪ ਸਿੰਘ ਨੂੰ ਯੁਵਾਵਾਂ ਸੇਵਾਵਾਂ ਵਿੰਗ ਆਦਿ ਨਿਯੁਕਤ ਕੀਤੇ ਗਏ ਹਨ | ਇਸੇ ਤਰ੍ਹਾਂ ਹੀ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਦੇ ਸਟੇਡੀਅਮ ਲਈ 7 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਜਿਨ੍ਹਾਂ ਵਿਚ ਭਟਨੂਰਾ ਲੁਬਾਣਾ 26.85 ਲੱਖ, ਕਿੰਗਰਾ ਚੋ ਵਾਲਾ 24.86, ਬਹਿਰਾਮ ਸਰਿਸ਼ਤਾ 6.43, ਮਾਣਕ ਰਾਏ 22.12, ਲੜੋਈ 11.94, ਕਰਾੜੀ 11.5, ਬਿਆਸ ਪਿੰਡ 27.44, ਚੋਮੋ 43.21, ਚੂਹੜਵਾਲੀ 30.28, ਡਮੁੰਡਾ 37.45, ਡਰੋਲੀ ਕਲਾਂ 17.67, ਡਰੋਲੀ ਖ਼ੁਰਦ 36.07, ਘੁੜਿਆਲ 24.42, ਹਰੀਪੁਰ 24.28, ਕਾਲਰਾ 25.09, ਕੂਪਰ 24.42, ਖੁਰਦਪੁਰ 17.92, ਲੇਸੜੀਬਾਲ 25.44, ਮਾਣਕੋ 13.73, ਪਧਿਆਣਾ 33.76, ਪੰਡੋਰੀ ਨਿਜਰਾਂ 31.64, ਢੱਡਾ 30.51, ਤੱਲ੍ਹਣ 26.14, ਕੰਗਣੀਵਾਲ 29.27, ਕੰਗਣੀਵਾਲ 28.27, ਕੋਟਲੀ ਥਾਨ ਸਿੰਘ 55.53, ਪਤਾਰਾ 17.41, ਜੈਤੇਵਾਲੀ 33.83 ਨੂੰ ਲੱਖਾਂ ਦੀ ਗਰਾਂਟ ਜਾਰੀ ਕੀਤੀ | ਮੀਟਿੰਗ ਦÏਰਾਨ ਦਲਜੀਤ ਸਿੰਘ ਮਿਨਹਾਸ ਕੁਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਆਦਮਪੁਰ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਪਰਮਜੀਤ ਸਿੰਘ ਰਾਜ ਵੰਸ਼ ਚੇਅਰਮੈਨ, ਬਲਵਿੰਦਰ ਭੰਡਾਰੀ ਬਲਾਕ ਪ੍ਰਧਾਨ ਭੋਗਪੁਰ, ਭੁਪਿੰਦਰ ਸਿੰਘ ਦੇਵ ਬਲਾਕ ਪ੍ਰਧਾਨ, ਲਖਬੀਰ ਸਿੰਘ ਸਾਬਕਾ ਸਰਪੰਚ, ਅਮਨਦੀਪ ਮਾਹੀ, ਅਜੇ ਕੁਮਾਰ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਸਰਪੰਚ ਕਪੂਰ ਪਿੰਡ, ਸੁਖਬੀਰ ਕੁਮਾਰ ਨੰਬਰਦਾਰ ਸਮੇਤ ਇਲਾਕੇ ਦੇ ਬਲਾਕ ਪ੍ਰਧਾਨ ਸੀਨੀਅਰ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਹੋਏ |
ਪਿਛਲੀ ਖ਼ਬਰ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 20 ਨੂੰ ਅਗਲੀ ਖ਼ਬਰ ਪੰਜਾਬ ਦੀ 40 ਹਜ਼ਾਰ ਏਕੜ ਜ਼ਮੀਨ ਹੜੱਪਣਾ ਚਾਹੁੰਦੀ ਹੈ 'ਆਪ' ਸਰਕਾਰ-ਜੱਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।