ਪਲਾਟਾਂ ਤੋਂ ਕੂੜਾ ਨਾ ਚੁੱਕਣ ਵਾਲਿਆਂ ਤੋਂ ਹੁਣ ਨਿਗਮ ਵਸੂਲੇਗੀ ਜੁਰਮਾਨਾ <br/>
ਇਕ ਥਾਂ ਤੋਂ ਸਾਮਾਨ ਚੁੱਕਦੀ ਹੋਈ ਨਿਗਮ ਟੀਮ | ਤਸਵੀਰ : ਮੁਨੀਸ਼
<br/>
ਗੌਤਮ ਜੈਨ
<br/>
ਗੁਰੂ ਨਾਨਕ ਮਿਸ਼ਨ ਚੌਕ ਵਿਚ ਖਾਲੀ ਪਲਾਟਾਂ ਵਿਚ ਕੂੜਾ ਨਾ ਚੁੱਕਣ 'ਤੇ ਜੁਰਮਾਨਾ ਲਗਾਏ ਜਾਣ ਵਾਲੇ ਬੋਰਡ |
<br/>
16-07-2025
ਟਰਾਂਸਪੋਰਟ ਨਗਰ ਤੋਂ ਹਟਾਏ ਕਬਜ਼ੇ
ਜਲੰਧਰ, ਕਮਿਸ਼ਨਰ ਗੌਤਮ ਜੈਨ ਦੀ ਹਦਾਇਤ 'ਤੇ ਅੱਜ ਸੁਪਰਡੈਂਟ ਅਮਿੱਤ ਕਾਲੀਆ ਅਤੇ ਇੰਸਪੈਕਟਰ ਅੰਕੁਸ਼ ਭੱਟੀ ਦੀ ਨਿਗਰਾਨੀ ਹੇਠ ਨਗਰ ਨਿਗਮ ਜਲੰਧਰ ਦੀ ਤਹਿਬਾਜ਼ਾਰੀ ਸ਼ਾਖਾ ਨੇ ਟਰਾਂਸਪੋਰਟ ਨਗਰ ਅਤੇ ਭਾਰਗਵ ਕੈਂਪ ਵਿਚ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਚਲਾਈ | ਇਸ ਮੁਹਿੰਮ ਵਿਚ ਸੜਕ ਕਿਨਾਰੇ ਨਾਜਾਇਜ਼ ਕਬਜ਼ੇ, ਅਣਅਧਿਕਾਰਤ ਵਿਕੇ੍ਰਤਾਵਾਂ ਅਤੇ ਜਨਤਕ ਆਵਾਜਾਈ ਵਿਚ ਰੁਕਾਵਟ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਨਿਗਮ ਟੀਮ ਨੇ ਸੁਚਾਰੂ ਆਵਾਜਾਈ ਲਈ ਸੜਕਾਂ ਅਤੇ ਫੁੱਟਪਾਥ ਸਾਫ਼ ਕਰਵਾਏ ਤੇ ਆਮ ਵਰਤੋਂ ਲਈ ਮੁੜ ਜਨਤਕ ਥਾਵਾਂ ਨੂੰ ਖ਼ਾਲੀ ਕਰਵਾ ਕੇ ਰਾਹਤ ਪ੍ਰਦਾਨ ਕੀਤੀ ਗਈ | ਉਲੰਘਣਾ ਕਰਨ ਵਾਲਿਆਂ ਅਤੇ ਅਣਅਧਿਕਾਰਤ ਕਬਜ਼ਾ ਧਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਵਾਈ ਗਈ |