17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਸਰੀਚਾ ਹਸਪਤਾਲ 'ਚ ਕਰਵਾਇਆ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਸੰਬੰਧੀ ਜਾਗਰੂਕਤਾ ਸੈਮੀਨਾਰ <br/>

ਅਜੀਤ ਡੈਸਕ 16-07-2025
ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ)-ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਲਈ ਉੱਤਰੀ ਭਾਰਤ 'ਚ ਪ੍ਰਸਿੱਧ ਪਸਰੀਚਾ ਹਸਪਤਾਲ ਅਤੇ ਪਲਾਸਟਿਕ ਸਰਜਰੀ ਸੈਂਟਰ ਵਿਖੇ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮੌਕੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਪੁਨੀਤ ਪਸਰੀਚਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਹਸਪਤਾਲ 'ਚ ਜਿੱਥੇ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਲਈ ਅਤਿ-ਆਧੁਨਿਕ ਤਕਨੀਕਾਂ ਮੌਜੂਦ ਹਨ, ਉੱਥੇ ਹੁਣ ਏਮਜ਼ (ਏ. ਆਈ. ਆਈ. ਐਮ. ਐਸ.) ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਡਾ. ਅਰੂਸ਼ ਪਸਰੀਚਾ ਇਨ੍ਹਾਂ ਤਕਨੀਕਾ ਦੀ ਸਹਾਇਤਾ ਨਾਲ ਮਰੀਜ਼ਾਂ ਦਾ ਵਿਸ਼ਵ ਪੱਧਰੀ ਸਹੂਲਤਾਂ ਨਾਲ ਇਲਾਜ ਕਰਨਗੇ | ਉਨ੍ਹਾਂ ਕਿਹਾ ਕਿ ਹਸਪਤਾਲ 'ਚ 15 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ (ਐਤਵਾਰ ਛੁੱਟੀ) ਵਿਸ਼ੇਸ਼ ਰਿਆਇਤੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ 'ਚ ਆਉਣ ਵਾਲੇ ਮਰੀਜ਼ਾਂ ਦਾ ਜਿੱਥੇ ਰਿਆਇਤੀ ਮੁੱਲ 'ਤੇ ਇਲਾਜ ਕੀਤਾ ਜਾਵੇਗਾ, ਉੱਥੇ ਉਨ੍ਹਾਂ ਨੂੰ ਟੈਸਟਾਂ 'ਚ ਵੀ ਛੋਟ ਦਿੱਤੀ ਜਾਵੇਗੀ | ਡਾ. ਪਸਰੀਚਾ ਨੇ ਕਿਹਾ ਕਿ ਜਿਹੜੇ ਮਰੀਜ਼ ਆਪਣੇ ਚਿਹਰੇ ਦੀ ਸੁੰਦਰਤਾ ਲਈ ਫੇਸ ਲਿਫ਼ਟ, ਲਿਪੋ ਇੰਜੈਕਸ਼ਨ, ਐਂਟੀਏਜਿੰਗ ਇੰਜੈਕਸ਼ਨਜ਼, ਬਰੈਸਟ ਕੰਸਟਰਕਸ਼ਨ ਸਰਜਰੀ ਅਤੇ ਹੋਰ ਸੁੰਦਰਤਾ ਸਬੰਧੀ ਇਲਾਜ ਕਰਵਾਉਣਾ ਚਾਹੁੰਦੇ ਹਨ, ਉਹ ਇਸ ਕੈਂਪ ਦਾ ਲਾਭ ਲੈ ਸਕਦੇ ਹਨ | ਇਸ ਮੌਕੇ ਡਾ. ਆਰੂਸ਼ ਪਸਰੀਚਾ ਨੇ ਸੈਮੀਨਾਰ 'ਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਗਰੂਕ ਕੀਤਾ | ਸੈਮੀਨਾਰ ਦੌਰਾਨ ਆਈ.ਐਮ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਐਮ.ਐਸ. ਭੁਟਾਨੀ, ਡਾ. ਪੂਜਾ ਕਪੂਰ, ਡਾ. ਸੀਮਾ ਪਸਰੀਚਾ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਸੀ. ਵਲੋਂ ਮਾਡਲ ਮੁੜ ਵਸੇਬਾ ਕੇਂਦਰ ਸ਼ੇਖੇ ਪਿੰਡ ਦਾ ਦੌਰਾ <br/> ਅਗਲੀ ਖ਼ਬਰ ਡਾ. ਇਕਬਾਲ ਸਿੰਘ ਵਲੋਂ ਫੌਜਾ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।