ਜਲੰਧਰ, 15 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸਾਬਕਾ ਲੈਫ਼ਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਨੇ 114 ਸਾਲ ਦੀ ਉਮਰ ਵਿਚ ਫ਼ੌਜਾ ਸਿੰਘ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੰਸਾਰ ਵਿਚ ਨਾ ਕੇਵਲ ਇੱਕ ਵੱਡੀ ਉਮਰ ਦੇ ਧਾਵਕ ਹੋਣ ਦੇ ਨਾਤੇ ਖਿਆਤੀ ਪ੍ਰਾਪਤ ਕੀਤੀ, ਇਸ ਦੇ ਨਾਲ ਨਾਲ ਸਾਦਗੀ ਸਹਿਣਸ਼ੀਲਤਾ ਅਤੇ ਦਿ੍ੜ੍ਹਤਾ ਦੇ ਪ੍ਰੇਰਨਾ ਸਰੋਤ ਬਣੇ | ਉਨ੍ਹਾਂ ਨੇ ਆਪਣੇ ਜੀਵਨ ਕਾਲ ਨੂੰ ਸਿੱਖੀ ਕਰਦਾਂ ਕੀਮਤਾਂ ਨਾਲ ਬਤੀਤ ਕਰਦੇ ਹੋਏ ਇੱਕ ਵਿਸ਼ਵ ਨਾਗਰਿਕ ਦੀ ਭੂਮਿਕਾ ਨਿਭਾਈ | ਡਾ. ਇਕਬਾਲ ਸਿੰਘ ਨੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ |