ਜਲੰਧਰ, 15 ਜੁਲਾਈ (ਸ਼ਿਵ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹਿਰ ਦੇ ਵਪਾਰੀਆਂ 'ਤੇ ਛਾਪੇ ਮਾਰਨ ਦੇ ਰੋਸ ਵਜੋਂ ਜੀ. ਐੱਸ. ਟੀ. ਵਿਭਾਗ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕੱਢ ਕੇ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਜਾਬ ਸਰਕਾਰ ਤੇ ਜੀ. ਐੱਸ. ਟੀ. ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਜੀ. ਐੱਸ. ਟੀ. ਵਿਭਾਗ ਦੇ ਜਰੀਏ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਦਕਿ ਆਪ ਦੀ ਸਰਕਾਰ ਬਣਨ ਤੋ ਪਹਿਲਾਂ 'ਆਪ' ਆਗੂ ਦਾਅਵਾ ਕਰਦੇ ਸਨ ਕਿ ਆਪ ਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੋਵੇਗੀ | ਇੰਸਪੈੱਕਟਰੀ ਰਾਜ ਪੂਰੀ ਤਰਾਂ ਨਾਲ ਖ਼ਤਮ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੇ ਵਪਾਰੀ ਇਸ ਮੌਜੂਦਾ ਸਰਕਾਰ ਤੋ ਬੇਹੱਦ ਪ੍ਰੇਸ਼ਾਨ ਹਨ ਅਤੇ ਸੜਕਾਂ ਤੇ ਉੱਤਰਨ ਲਈ ਮਜਬੂਰ ਹਨ | ਇੰਸਪੈੱਕਟਰੀ ਰਾਜ ਦੁੱਗਣਾ ਹੋ ਗਿਆ ਹੈ | ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂ , ਰਸ਼ਪਾਲ ਜੱਖੂ, ਰਣਦੀਪ ਸਿੰਘ ਲੱਕੀ ਸੰਧੂ, ਪਰਮਜੋਤ ਸਿੰਘ ਸ਼ੈਰੀ ਚੱਢਾ , ਪਵਨ ਕੁਮਾਰ, ਰਜਿੰਦਰ ਚੌਹਾਨ, ਨਰੇਸ਼ ਵਰਮਾ, ਗੁਰਜੀਤ ਸਿੰਘ ਕਾਹਲੋਂ, ਰਾਕੇਸ਼ ਕੁਮਾਰ, ਜਗਜੀਤ ਜੀਤਾ, ਰੋਹਨ ਚੱਢਾ, ਨਿਸ਼ਾਂਤ ਘਈ, ਜਤਿੰਦਰ ਜੋਨੀ, ਮੰਗਾ ਸਿੰਘ ਮੁੱਧੜ, ਦੀਨਾ ਨਾਥ, ਹਰਪਾਲ ਮਿੰਟੂ, ਡਾ. ਜਸਲੀਨ ਸੇਠੀ, ਸੁਭਾਸ਼ ਚੰਦਰ ਢਲ, ਸਤਪਾਲ ਮਿੱਕਾ, ਅਵਤਾਰ ਵਿਰਦੀ, ਬਚਨ ਲਾਲ, ਨਵਦੀਪ ਜਰੇਵਾਲ, ਸਾਹਿਲ ਸਹਿਦੇਵ, ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਵਿਪਨ ਕੁਮਾਰ, ਸੋਨੂੰ ਸੰਧਰ, ਪਰਮਜੀਤ ਸਿੰਘ ਬਲ, ਬ੍ਰਹਮ ਦੇਵ ਸਹੋਤਾ, ਵਿਕਰਮ ਦੱਤਾ, ਰਵਿੰਦਰ ਲਾਡੀ, ਅਸ਼ਵਨੀ ਸ਼ਰਮਾ, ਤਿਲਕ ਰਾਜ ਚੋਹਕਾਂ, ਹਰਜੋਧ ਸਿੰਘ, ਕੁਲਬਰਨ ਸਿੰਘ, ਸ਼ਿਵਮ ਪਾਠਕ, ਆਤਮ ਪ੍ਰਕਾਸ਼ ਪਾਸ਼ੀ, ਧਰਮ ਪਾਲ, ਪ੍ਰੇਮ ਸੈਣੀ, ਆਲਮ, ਅਨਿਲ ਕੁਮਾਰ, ਅਸ਼ੋਕ ਹੰਸ, ਸੁਧੀਰ ਘੁੱਗੀ, ਮਨੀਸ਼ ਗੁਪਤਾ, ਰੋਹਨ ਚੱਢਾ, ਕਰਨ ਕੌਸ਼ਲ, ਅਰੁਣ ਸਹਿਗਲ, ਕਰਨ ਸੁਮਨ, ਜਗਮੋਹਨ ਛਾਬੜਾ, ਅੰਗਦ ਦੱਤਾ, ਰਵੀ ਬੱਗਾ, ਯਸ਼ ਪਾਲ ਸਫ਼ਰੀ, ਵਿਕੀ ਆਬਾਦ ਪੁਰਾ ਮੌਜੂਦ ਸਨ |