17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡਾ. ਸਾਹਨੀ ਵਲੋਂ ਫ਼ੌਜਾ ਸਿੰਘ ਦੀ ਯਾਦ 'ਚ ਸਪੋਰਟਸ ਕੰਪਲੈਕਸ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ <br/>

ਅਜੀਤ ਡੈਸਕ 16-07-2025
ਚੰਡੀਗੜ੍ਹ, 15 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਵੈਟਰਨ ਮੈਰਾਥਨ ਦੌੜਾਕ ਟਰਬਨ ਟੋਰਨਾਡੋ ਫ਼ੌਜਾ ਸਿੰਘ, ਜਿਨ੍ਹਾਂ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ, ਦੀ ਯਾਦ 'ਚ ਇਕ ਰਨਿੰਗ ਟਰੈਕ ਅਤੇ ਖੇਡ ਦੇ ਮੈਦਾਨਾਂ ਵਾਲਾ ਇਕ ਸਪੋਰਟਸ ਕੰਪਲੈਕਸ ਸਥਾਪਤ ਕਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਡਾ. ਸਾਹਨੀ ਨੇ ਇਹ ਵੀ ਐਲਾਨ ਕੀਤਾ ਕਿ ਸਪੋਰਟਸ ਕਾਲਜ ਜਲੰਧਰ 'ਚ 400 ਮੀਟਰ ਅਥਲੈਟਿਕ ਟਰੈਕ ਨੂੰ ਰੀਟ੍ਰੋਫਿਟ ਕੀਤਾ ਜਾਵੇਗਾ ਅਤੇ ਇਸ ਦਾ ਨਾਮ ਫ਼ੌਜਾ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇਗਾ, ਜਿਸ ਨੇ 100 ਸਾਲ ਦੀ ਉਮਰ ਤੋਂ ਬਾਅਦ ਵੀ 50 ਕਿਲੋਮੀਟਰ ਦੀਆਂ ਵੱਖ-ਵੱਖ ਗਲੋਬਲ ਮੈਰਾਥਨ ਦੌੜ ਕੇ ਇਕ ਮਿਸਾਲ ਕਾਇਮ ਕੀਤੀ ਹੈ | ਡਾ. ਸਾਹਨੀ ਨੇ ਆਪਣੇ ਵਿਸ਼ਵ ਪੰਜਾਬੀ ਸੰਗਠਨ ਦੁਆਰਾ ਵੱਖ-ਵੱਖ ਵਿਸਾਖੀ ਸੁਪਰ ਸਿੱਖ ਮੈਰਾਥਨਾਂ 'ਚ ਫ਼ੌਜਾ ਸਿੰਘ ਦੀ ਮੌਜੂਦਗੀ ਨੂੰ ਯਾਦ ਕੀਤਾ | ਉਨ੍ਹਾਂ ਕਿਹਾ ਕਿ ਫ਼ੌਜਾਂ ਸਿੰਘ ਸਾਡੇ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਹਮੇਸ਼ਾ ਤੰਦਰੁਸਤ ਰਹਿਣ ਲਈ ਇੱਕ ਮਹਾਨ ਪ੍ਰੇਰਨਾ ਹਨ ਬਣੇ ਰਹਿਣਗੇ |

ਪਿਛਲੀ ਖ਼ਬਰ ਹੈਰੋਇਨ ਦੇ ਮਾਮਲੇ 'ਚ 5 ਸਾਲ ਦੀ ਕੈਦ ਅਗਲੀ ਖ਼ਬਰ ਕਾਲੋਨੀਆਂ ਦੇ ਸੀਵਰ ਜੋੜਨ ਦੇ ਮਾਮਲੇ ਦੀ ਵਿਜੀਲੈਂਸ ਦੀ ਟੀਮ ਨੇ 66 ਫੁੱਟੀ ਰੋਡ 'ਤੇ ਜਾ ਕੇ ਕੀਤੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।