26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ਼ਾਹਕੋਟ ਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾਂ ਵਲੋਂ ਸਕੂਲੀ ਬੱਸਾਂ ਦੇ ਪੇਪਰਾਂ ਦੀ ਅਚਨਚੇਤ ਜਾਂਚ

ਲੋਹੀਆਂ ਇਲਾਕੇ ਦੀਆਂ ਵੱਖ-ਵੱਖ ਸਕੂਲੀ ਬੱਸਾਂ ਦੀ ਅਚਨਚੇਤ ਜਾਂਚ ਕਰਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾ | ਨਾਲ ਲੋਹੀਆਂ ਦੇ ਥਾਣਾ ਮੁਖੀ ਲਾਭ ਸਿੰਘ, ਰੀਡਰ ਅੰਕਿਤ ਗੁਪਤਾ ਤੇ ਹੋਰ ਪੁਲਿਸ ਪਾਰਟੀ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 15-07-2025
ਲੋਹੀਆਂ ਖਾਸ, 14 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਡਿਪਟੀ ਕਿਮਸ਼ਨਰ ਜਲੰਧਰ ਦੇ ਦਿਸ਼ਾ ਨਿਰਦੇਸ਼ ਹੇਠ ਸ਼੍ਰੀਮਤੀ ਸ਼ੁਭੀ ਆਂਗਰਾ, ਪੀ.ਸੀ.ਐਸ., ਉਪ ਮਡਲ ਮਿਜਸਟਰੇਟ, ਸ਼ਾਹਕੋਟ ਵੱਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਸਕੂਲ ਵਾਹਨ ਪਾਲਿਸੀ ਅਧੀਨ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕਰਦੇ ਹੋਏ ਲੋਹੀਆਂ ਇਲਾਕੇ ਦੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਵੀ ਕੀਤੀ ਗਈ | ਲੋਹੀਆਂ ਦੇ ਥਾਣਾ ਮੁਖੀ ਲਾਭ ਸਿੰਘ ਤੇ ਹੋਰ ਪੁਲਿਸ ਪਾਰਟੀ ਸਮੇਤ ਜਾਂਚ ਕਰਨ ਪੁੱਜੇ ਐੱਸ.ਡੀ.ਐੱਮ. ਸ਼ੁਭੀ ਆਂਗਰਾ ਵੱਲੋਂ ਬਲਾਕ ਲੋਹੀਆਂ ਦੀਆਂ ਕੁਲ 4 ਸਕਲੀ ਬੱਸਾਂ ਦੇ ਚਲਾਨ ਕੱਟੇ ਗਏ ਤੇ ਇਕ ਸਕੂਲੀ ਬੱਸ ਨੂੰ ਇੰਪਾਊਾਡ ਕੀਤਾ ਗਿਆ ਜਿਸ ਵਿਚ ਇਕ ਬੱਸ ਵੱਲ ਰੋਡ ਟੈਕਸ ਅਤੇ ਪ੍ਰਦੂਸ਼ਣ ਸਰਟੀਫਿਕਟ ਨਹੀਂ ਸੀ | ਦੂਜੀ ਬਸ ਵੱਲੋਂ ਰੋਡ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ | ਇਕ ਬਸ ਦਾ ਪ੍ਰਦੂਸ਼ਣ ਤੇ ਇਸ਼ੋਰੈਂਸ ਦੀ ਤਾਰੀਕ ਖਤਮ ਸੀ, ਇਸੇ ਤਰ੍ਹਾਂ ਇਕ ਬਸ ਦੇ ਡਰਾਈਵਰ ਪਾਸ ਡਰਾਈਵਿੰਗ ਲਾਇਸੈਂਸ ਅਤੇ ਪ੍ਰਦੂਸ਼ਣ ਸਰਟੀਫਿਕਟ ਨਹੀਂ ਸੀ |
ਪਿਛਲੀ ਖ਼ਬਰ ਬਿੱਲੀ ਚਾਓ ਤੇ ਬੜੈਚ 'ਚ ਪੰਚਾਇਤ ਸੈਕਟਰੀ ਵਲੋਂ ਅੜਿੱਕਾ ਪਾਉਣ ਕਾਰਨ ਵਿਕਾਸ ਦੇ ਕੰਮ ਰੁਕੇ- ਐਡ. ਕੋਹਾੜ ਅਗਲੀ ਖ਼ਬਰ ਐੱਸ.ਡੀ.ਐਮ. ਦੀ ਅਗਵਾਈ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।